ਸ਼ਿਮਲਾ ਨਗਰ ਨਿਗਮ ਚੋਣਾਂ: 90 ਹਜ਼ਾਰ ਤੋਂ ਵੱਧ ਵੋਟਰਾਂ ਦੇ ਹੱਥ 'ਚ 102 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

Monday, May 01, 2023 - 12:32 PM (IST)

ਸ਼ਿਮਲਾ ਨਗਰ ਨਿਗਮ ਚੋਣਾਂ: 90 ਹਜ਼ਾਰ ਤੋਂ ਵੱਧ ਵੋਟਰਾਂ ਦੇ ਹੱਥ 'ਚ 102 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

ਸ਼ਿਮਲਾ- ਸ਼ਿਮਲਾ ਨਗਰ ਨਿਗਮ ਚੋਣਾਂ 'ਚ 34 ਵਾਰਡਾਂ ਲਈ 102 ਉਮੀਦਵਾਰ ਕਿਸਮਤ ਅਜਮਾ ਰਹੇ ਹਨ, ਜਿਨ੍ਹਾਂ ਦਾ ਫ਼ੈਸਲਾ 90,000 ਤੋਂ ਵੱਧ ਵੋਟਰਾਂ ਦੇ ਹੱਥ 'ਚ ਹਨ। ਨਗਰ ਨਿਗਮ ਚੋਣਾਂ ਲਈ ਮੰਗਲਵਾਰ ਨੂੰ ਹੋਣ ਵਾਲੀਆਂ ਵੋਟਾਂ ਦਾ ਫ਼ੈਸਲਾ ਵੀਰਵਾਰ ਨੂੰ ਆਵੇਗਾ। ਸੂਬਾ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਚੋਣਾਂ 'ਚ 93,920 ਵੋਟਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਇਨ੍ਹਾਂ 'ਚ 49,759 ਪੁਰਸ਼ ਅਤੇ 44,161 ਔਰਤਾਂ ਸ਼ਾਮਲ ਹਨ।

ਇਹ ਵੀ ਪੜ੍ਹੋ- ਅਯਾਨ ਨੇ ਕਰ ਵਿਖਾਇਆ ਕਮਾਲ, 10 ਸਾਲ ਦੀ ਉਮਰ 'ਚ 10ਵੀਂ ਜਮਾਤ ਪਾਸ ਕਰ ਰਚਿਆ ਇਤਿਹਾਸ

ਚੋਣਾਂ ਵਿਚ ਕਾਂਗਰਸ ਨੇ ਬਹੁ-ਮੰਜ਼ਿਲਾ ਇਮਾਰਤਾਂ ਦੇ ਨਿਯਮ ਲਈ ਨੀਤੀਆਂ ਬਣਾਉਣ ਦਾ ਵਾਅਦਾ ਕੀਤਾ ਹੈ, ਉੱਥੇ ਹੀ ਭਾਜਪਾ ਨੇ ਹਰ ਘਰ ਵਿਚ ਹਰ ਮਹੀਨੇ 40,000 ਲਿਟਰ ਮੁਫ਼ਤ ਪਾਣੀ ਦੇਣ ਅਤੇ 'ਇਕ ਨਿਗਮ, ਇਕ ਟੈਕਸ' ਨੀਤੀ ਲਿਆਉਣ ਦਾ ਵਾਅਦਾ ਕੀਤਾ ਹੈ। ਪਿਛਲੇ ਸਾਲ ਦਸੰਬਰ 'ਚ ਸੂਬੇ ਦੀ ਸੱਤਾ 'ਚ ਆਈ ਕਾਂਗਰਸ ਰਾਜਧਾਨੀ ਸ਼ਿਮਲਾ ਵਿਚ ਨਗਰ ਨਿਗਮ 'ਤੇ ਆਪਣਾ ਕੰਟਰੋਲ ਫਿਰ ਤੋਂ ਚਾਹੇਗੀ, ਇਸ ਦੇ ਨਾਲ ਹੀ ਨਿਗਮ ਦੇ ਆਊਟਗੋਇੰਗ ਬੋਰਡ ਨੂੰ ਚਲਾਉਣ ਵਾਲੀ ਭਾਜਪਾ ਵੀ ਇਸ ਨੂੰ ਵੱਕਾਰ ਦੀ ਲੜਾਈ ਵਜੋਂ ਦੇਖ ਰਹੀ ਹੈ।

ਇਹ ਵੀ ਪੜ੍ਹੋ- ਤੇਲੰਗਾਨਾ ਨੂੰ ਮਿਲਿਆ ਨਵਾਂ ਸਕੱਤਰੇਤ ਭਵਨ, CM ਚੰਦਰਸ਼ੇਖਰ ਰਾਓ ਨੇ ਕੀਤਾ ਉਦਘਾਟਨ

ਸ਼ਿਮਲਾ ਨਗਰ ਨਿਗਮ ਤਿੰਨ ਵਿਧਾਨ ਸਭਾ ਖੇਤਰਾਂ - ਸ਼ਿਮਲਾ (ਸ਼ਹਿਰੀ), ਸ਼ਿਮਲਾ (ਦਿਹਾਤੀ) ਅਤੇ ਕੁਸੁਮਤੀ ਦੇ ਖੇਤਰ ਬਣਾਉਂਦਾ ਹੈ। ਤਿੰਨੋਂ ਹਿੱਸਿਆਂ ਦੀ ਨੁਮਾਇੰਦਗੀ ਇਸ ਵੇਲੇ ਕਾਂਗਰਸੀ ਵਿਧਾਇਕ ਕਰ ਰਹੇ ਹਨ, ਜਿਨ੍ਹਾਂ ਵਿਚੋਂ ਦੋ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਕੈਬਨਿਟ ਵਿੱਚ ਮੰਤਰੀ ਹਨ।

 

 


author

Tanu

Content Editor

Related News