ਦਿੱਲੀ ਝੂਠੇ ਪ੍ਰਚਾਰ ਦਾ ਮਾਡਲ ਨਹੀਂ, ਸ਼ੀਲਾ ਦੀਕਸ਼ਿਤ ਦਾ ''ਵਿਕਾਸ ਮਾਡਲ'' ਮੰਗ ਰਹੀ ਹੈ: ਰਾਹੁਲ

Thursday, Jan 23, 2025 - 05:34 PM (IST)

ਦਿੱਲੀ ਝੂਠੇ ਪ੍ਰਚਾਰ ਦਾ ਮਾਡਲ ਨਹੀਂ, ਸ਼ੀਲਾ ਦੀਕਸ਼ਿਤ ਦਾ ''ਵਿਕਾਸ ਮਾਡਲ'' ਮੰਗ ਰਹੀ ਹੈ: ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਕਿ ਹੁਣ ਰਾਸ਼ਟਰੀ ਰਾਜਧਾਨੀ ਦੀ ਜਨਤਾ ਇਨ੍ਹਾਂ ਦੋਹਾਂ ਨੇਤਾਵਾਂ ਦੇ 'ਝੂਠੇ ਪ੍ਰਚਾਰ ਦੇ ਮਾਡਲ' ਨੂੰ ਸਵੀਕਾਰ ਨਹੀਂ ਕਰਨਗੇ। ਸਗੋਂ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ‘ਵਿਕਾਸ ਮਾਡਲ’ ਦੀ ਮੰਗ ਕਰ ਰਹੀ ਹੈ।

ਰਾਹੁਲ ਨੇ ਆਪਣੇ ਵਟਸਐਪ ਚੈਨਲ 'ਤੇ ਦਿੱਲੀ ਨਾਲ ਸਬੰਧਤ ਕੁਝ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਇਕ ਪੋਸਟ ਕੀਤੀ। ਉਨ੍ਹਾਂ ਕਿਹਾ, ''ਖਰਾਬ ਨਿਰਮਾਣ ਕਾਰਜ, ਗੰਦਗੀ, ਮਹਿੰਗਾਈ, ਬੇਰੁਜ਼ਗਾਰੀ, ਪ੍ਰਦੂਸ਼ਣ ਅਤੇ ਭ੍ਰਿਸ਼ਟਾਚਾਰ ਦਿੱਲੀ ਦੀ ਸੱਚਾਈ  ਜਨਤਾ ਦੇ ਸਾਹਮਣੇ ਹੈ।'' ਦਿੱਲੀ ਹੁਣ ਨਰਿੰਦਰ ਮੋਦੀ ਅਤੇ ਕੇਜਰੀਵਾਲ ਦਾ ਝੂਠਾ ਪ੍ਰਚਾਰ ਤੇ ਪੀ. ਆਰ. ਮਾਡਲ ਨਹੀਂ, ਸ਼ੀਲਾ ਦੀਕਸ਼ਤ ਜੀ ਦੀ ਉਹੀ ਸੱਚਾ ਵਿਕਾਸ ਮਾਡਲ ਦੀ ਮੰਗ ਕਰ ਰਹੀ ਹੈ। ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਇਕ 'ਥੀਮ ਗੀਤ' ਜਾਰੀ ਕੀਤਾ ਗਿਆ। ਦੱਸ ਦੇਈਏ ਕਿ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ 5 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 8 ਫਰਵਰੀ ਨੂੰ ਨਤੀਜੇ ਆਉਣਗੇ।


author

Tanu

Content Editor

Related News