ਇਮਰਾਨ ਦੇ ਮੰਤਰੀ ਦਾ ਭੜਕਾਊ ਭਿਆਨ, ਜੰਗ ਹੋਈ ਤਾਂ ਨਹੀਂ ਵੱਜਣਗੀਆਂ ਮੰਦਰਾਂ ''ਚ ਘੰਟੀਆਂ

02/19/2019 9:00:10 PM

ਨਵੀਂ ਦਿੱਲੀ— ਪੁਲਵਾਮਾ 'ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੋਹਾਂ ਦੇਸ਼ਾਂ ਵੱਲੋਂ ਬਿਆਨ ਬਾਜੀ ਜਾਰੀ ਹੈ। ਉਥੇ ਹੀ ਬੁੱਧਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰੈਸ ਕਾਨਫਰੰਸ ਕਰ ਭਾਰਤ ਨੂੰ ਗਿੱਦੜ ਭਭਕੀ ਦਿੰਦੇ ਹੋਏ ਕਿਹਾ ਕਿ ਜੇਕਰ ਭਾਰਤ ਯੁੱਧ ਬਾਰੇ ਸੋਚ ਰਿਹਾ ਹੈ ਤਾਂ ਪਾਕਿਸਤਾਨ ਵੀ ਜਵਾਬ ਦੇਣ ਲਈ ਤਿਆਰ ਹੈ। ਉਥੇ ਹੀ ਹੁਣ ਪਾਕਿਸਤਾਨ ਦੇ ਇਕ ਹੋਰ ਮੰਤਰੀ ਨੇ ਭੜਕਾਊ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਭਾਰਤ ਜੰਗ ਦੀ ਗੱਲ ਕਰੇਗਾ ਤਾਂ ਪਾਕਿ ਵੀ ਜੰਗ ਲਈ ਤਿਆਰ ਹੈ।

ਇਮਰਾਨ ਖਾਨ ਤੋਂ ਬਾਅਦ ਪਾਕਿਸਤਾਨ ਸਰਕਾਰ 'ਚ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਕਿ ਇਮਰਾਨ ਖਾਨ 20 ਕਰੋੜ ਪਾਕਿਸਤਾਨੀਆਂ ਵੱਲੋਂ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੇਕਰ ਅਮਨ ਦੀ ਗੱਲ ਕਰੇਗਾ ਤਾਂ ਅਮਨ ਦੀ ਗੱਲ ਹੋਵੇਗੀ ਪਰ ਜੇਕਰ ਲੜਾਈ ਦੀ ਗੱਲ ਕਰੇਗੀ ਤਾਂ ਲੜਾਈ ਦੀ ਹੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਕਾਰਨ ਤਣਾਅ ਬਣਿਆ ਹੋਇਆ ਹੈ। ਰੇਲ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਨੇ ਸਾਫ ਸੰਦੇਸ਼ ਦੇ ਦਿੱਤਾ ਹੈ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾ ਰੱਖੀਆਂ ਹਨ। ਸਾਡੇ ਲਈ ਪਾਕਿਸਤਾਨ ਜ਼ਿੰਦਗੀ ਹੈ, ਪਾਕਿਸਤਾਨ ਹੀ ਮੌਤ ਹੈ। ਜੇਕਰ ਕਿਸੇ ਨੇ ਪਾਕਿਸਤਾਨ ਵੱਲ ਗਲਤ ਨਜ਼ਰ ਰੱਖੀ ਤਾਂ ਉਸ ਦੀਆਂ ਅੱਖਾਂ ਕੱਢ ਲਵਾਂਗੇ। ਇੰਨਾ ਹੀ ਨਹੀਂ ਉਨ੍ਹਾਂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਫਿਰ ਨਾ ਘਾਹ ਉੱਗੇਗੀ, ਨਾ ਹੀ ਚਿੜੀਆਂ ਬੋਲਣਗੀਆਂ ਤੇ ਨਾ ਹੀ  ਮੰਦਰਾਂ 'ਚ ਘੰਟੀਆਂ ਵੱਜਣਗੀਆਂ।

ਇਮਰਾਨ ਦੇ ਮੰਤਰੀ ਇਥੇ ਹੀ ਨਹੀਂ ਰੁਕੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਮੁਸਲਮਾਨਾਂ ਦਾ ਕਿਲਾ ਹੈ ਜਿਸ ਵੱਲ ਅੱਜ ਸਾਰੀ ਦੁਨੀਆ ਦੇ ਮੁਸਲਮਾਨ ਦੇਖ ਰਹੇ ਹਨ। ਇਮਰਾਨ ਖਾਨ ਨਾਲ ਪਾਕਿਸਤਾਨ ਦੀ 20 ਕਰੋੜ ਦੀ ਜਨਤਾ ਖੜ੍ਹੀ ਹੈ। ਅਮਨ ਹੋਵੇਂ ਜਾਂ ਜੰਗ ਪੂਰਾ ਪਾਕਿਸਤਾਨ ਇਮਰਾਨ ਖਾਨ ਦੇ ਨਾਲ ਖੜ੍ਹਾ ਹੈ।


Inder Prajapati

Content Editor

Related News