ਸ਼ਾਹਬਾਜ਼ ਸ਼ਰੀਫ ਨੇ ਮੋਦੀ ਨੂੰ ਲਿਖੀ ਚਿੱਠੀ, ਭਾਰਤ-ਪਾਕਿਸਤਾਨ ਵਿਚਾਲੇ ਸਾਰਥਿਕ ਸਬੰਧਾਂ ਦੀ ਕੀਤੀ ਵਕਾਲਤ

Monday, Apr 18, 2022 - 09:30 AM (IST)

ਸ਼ਾਹਬਾਜ਼ ਸ਼ਰੀਫ ਨੇ ਮੋਦੀ ਨੂੰ ਲਿਖੀ ਚਿੱਠੀ, ਭਾਰਤ-ਪਾਕਿਸਤਾਨ ਵਿਚਾਲੇ ਸਾਰਥਿਕ ਸਬੰਧਾਂ ਦੀ ਕੀਤੀ ਵਕਾਲਤ

ਨਵੀਂ ਦਿੱਲੀ/ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣੇ ਭਾਰਤੀ ਹਮਅਹੁਦਾ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੋਵਾਂ ਦੇਸ਼ਾਂ ਵਿਚਾਲੇ ‘ਸਾਰਥਿਕ’ ਸਬੰਧਾਂ ਦੀ ਵਕਾਲਤ ਕੀਤੀ ਹੈ । ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ਰੀਫ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ’ਤੇ ਮੋਦੀ ਵੱਲੋਂ ਭੇਜੇ ਗਏ ਵਧਾਈ ਸੰਦੇਸ਼ ਦੇ ਜਵਾਬ ’ਚ ਸ਼ਰੀਫ ਦਾ ਇਹ ਪੱਤਰ ਸ਼ਨੀਵਾਰ ਨੂੰ ਆਇਆ ਹੈ। ਕੁਝ ਦਿਨ ਪਹਿਲਾਂ ਆਪਣੇ ਪੱਤਰ ’ਚ ਮੋਦੀ ਨੇ ਸ਼ਰੀਫ ਨੂੰ ਕਿਹਾ ਸੀ ਕਿ ਭਾਰਤ ਆਪਣੇ ਗੁਆਂਢੀ ਪਾਕਿਸਤਾਨ ਨਾਲ ਸੰਰਚਨਾਤਮਕ ਸਬੰਧਾਂ ਦਾ ਇੱਛੁਕ ਹੈ। ਇਮਰਾਨ ਖਾਨ ਨੂੰ ਅਵਿਸ਼ਵਾਸ ਪ੍ਰਸਤਾਵ ਰਾਹੀਂ ਬਰਖ਼ਾਸਤ ਕੀਤੇ ਜਾਣ ਦੇ ਅਗਲੇ ਦਿਨ ਸ਼ਰੀਫ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ: ਰੂਸ ਨੇ ਬ੍ਰਿਟੇਨ ਦੇ PM ਜਾਨਸਨ ਅਤੇ ਉੱਚ ਅਧਿਕਾਰੀਆਂ 'ਤੇ ਦੇਸ਼ 'ਚ ਦਾਖ਼ਲ ਹੋਣ 'ਤੇ ਲਾਈ ਪਾਬੰਦੀ

ਮੋਦੀ ਨੇ ਟਵੀਟ ਕਰਕੇ ਸ਼ਰੀਫ ਨੂੰ ਵਧਾਈ ਦਿੱਤੀ ਸੀ ਅਤੇ ਕਿਹਾ ਸੀ ਕਿ ਭਾਰਤ ਅੱਤਵਾਦ ਮੁਕਤ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਦਾ ਇੱਛੁਕ ਹੈ। ਉਨ੍ਹਾਂ ਦੇ ਵਧਾਈ ਸੰਦੇਸ਼ ਦੇ ਜਵਾਬ ’ਚ ਸ਼ਰੀਫ ਨੇ ਕਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲ ਸ਼ਾਂਤੀਪੂਰਨ ਅਤੇ ਸਹਿਯੋਗਾਤਮਕ ਸਬੰਧ ਚਾਹੁੰਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਸ਼ੁੱਭਕਾਮਨਾਵਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ। ਪਾਕਿਸਤਾਨ , ਭਾਰਤ ਦੇ ਨਾਲ ਸ਼ਾਂਤੀਪੂਰਨ ਅਤੇ ਸਹਿਯੋਗਾਤਮਕ ਸਬੰਧ ਦਾ ਇੱਛੁਕ ਹੈ। ਜੰਮੂ ਅਤੇ ਕਸ਼ਮੀਰ ਸਮੇਤ ਬਾਕੀ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਜ਼ਰੂਰੀ ਹੈ। ਅੱਤਵਾਦ ਨਾਲ ਸੰਘਰਸ਼ ’ਚ ਪਾਕਿਸਤਾਨ ਦਾ ਬਲੀਦਾਨ ਵੀ ਜਗ-ਜ਼ਾਹਿਰ ਹੈ। ਆਓ ਸ਼ਾਂਤੀ ਸਥਾਪਤ ਕਰੀਏ ਅਤੇ ਆਪਣੇ ਲੋਕਾਂ ਦੇ ਸਮਾਜਿਕ-ਆਰਥਿਕ ਵਿਕਾਸ ’ਤੇ ਧਿਆਨ ਦਈਏ।’’

ਇਹ ਵੀ ਪੜ੍ਹੋ: ਪਾਕਿ ਸਿੱਖ ਵਪਾਰੀ ਨੇ 'ਰਮਜ਼ਾਨ ਪੈਕੇਜ' ਤਹਿਤ ਲੋਕਾਂ ਨੂੰ ਵੰਡੇ ਖਜੂਰ ਅਤੇ ਖੰਡ ਦੇ ਪੈਕਟ, ਸੀਮੈਂਟ ਵੀ ਕੀਤਾ ਦਾਨ

ਪ੍ਰਾਪਤ ਸੂਚਨਾ ਅਨੁਸਾਰ, ਮੋਦੀ ਦੇ ਪੱਤਰ ਦੇ ਜਵਾਬ ’ਚ ਸ਼ਰੀਫ ਨੇ ਕਸ਼ਮੀਰ ਸਮੇਤ ਸਾਰੇ ਪੈਂਡਿੰਗ ਮੁੱਦਿਆਂ ਦੇ ਹੱਲ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲ ਸ਼ਾਂਤੀਪੂਰਨ ਅਤੇ ਸਹਿਕਾਰੀ ਸਬੰਧ ਚਾਹੁੰਦਾ ਹੈ। ਭਾਰਤ ਇਹ ਕਹਿੰਦਾ ਰਿਹਾ ਹੈ ਕਿ ਉਹ ਗੁਆਂਢੀ ਦੇਸ਼ ਪਾਕਿਸਤਾਨ ਨਾਲ ਚੰਗੇ ਗੁਆਂਢੀ ਵਾਂਗ ਰਿਸ਼ਤਾ ਚਾਹੁੰਦਾ ਹੈ ਪਰ ਇਸ ਤਰ੍ਹਾਂ ਦੇ ਸਬੰਧ ਲਈ ਅੱਤਵਾਦ ਮੁਕਤ ਮਾਹੌਲ ਬਣਾਉਣ ਦੀ ਜ਼ਿੰਮੇਦਾਰੀ ਇਸਲਾਮਾਬਾਦ 'ਤੇ ਹੋਵੇਗੀ।

ਇਹ ਵੀ ਪੜ੍ਹੋ: ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ 'ਚ ਬੱਚਿਆਂ 'ਚ ਪਾਈ ਗਈ ਇਹ ਰਹੱਸਮਈ ਬਿਮਾਰੀ, WHO ਨੇ ਦਿੱਤੀ ਚਿਤਾਵਨੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News