ਸ਼ੀਨਾ ਵੋਰਾ ਕਤਲਕਾਂਡ : ਇੰਦਰਾਣੀ ਤੇ ਉਸ ਦੇ ਡਰਾਈਵਰ ਦੀ ਨਿਆਇਕ ਹਿਰਾਸਤ ਵਧਾਈ ਗਈ

Monday, Sep 07, 2015 - 06:43 PM (IST)

ਸ਼ੀਨਾ ਵੋਰਾ ਕਤਲਕਾਂਡ : ਇੰਦਰਾਣੀ ਤੇ ਉਸ ਦੇ ਡਰਾਈਵਰ ਦੀ ਨਿਆਇਕ ਹਿਰਾਸਤ ਵਧਾਈ ਗਈ

ਮੁੰਬਈ- ਮੁੰਬਈ ਦੀ ਇਕ ਅਦਾਲਤ ਨੇ ਬਹੁਚਰਚਿੱਤ ਸ਼ੀਨਾ ਵੋਰਾ ਹੱਤਿਆ ਮਾਮਲੇ ਵਿਚ ਇੰਦਰਾਣੀ ਮੁਖਰਜੀ ਅਤੇ ਉਸ ਦੇ ਕਾਰ ਡਰਾਈਵਰ ਸ਼ਿਆਮ ਰਾਏ ਨੂੰ 21 ਸਤੰਬਰ ਤਕ ਨਿਆਇਕ ਹਿਰਾਸਤ ''ਚ ਭੇਜ ਦਿੱਤਾ ਹੈ। ਪੁਲਸ ਨੇ ਦੋਹਾਂ ਦੋਸ਼ੀਆਂ ਦੀ ਹਿਰਾਸਤ ਦਾ ਸਮਾਂ ਖਤਮ ਹੋਣ ਤੋਂ ਬਾਅਦ ਦੋਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 21 ਸਤੰਬਰ ਤਕ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਇੰਦਰਾਣੀ ਦੇ ਪਹਿਲੇ ਪਤੀ ਸੰਜੀਵ ਖੰਨਾ ਨੂੰ ਕੋਲਕਾਤਾ ਲੈ ਜਾਇਆ ਗਿਆ। ਜ਼ਿਕਰਯੋਗ ਹੈ ਕਿ 24 ਅਪ੍ਰੈਲ 2012 ਨੂੰ ਇੰਦਰਾਣੀ ਅਤੇ ਉਸ ਦੇ ਪਹਿਲੇ ਪਤੀ ਸੰਜੀਵ ਨੇ ਸ਼ੀਨਾ ਨੂੰ ਆਪਣੀ ਕਾਰ ਵਿਚ ਬੈਠਾਇਆ। ਕਾਰ ਸ਼ਿਆਮ ਰਾਏ ਚਲਾ ਰਿਹਾ ਸੀ। ਬਾਂਦਰਾ ਵਿਚ ਇਕ ਸੁੰਨਸਾਨ ਗਲੀ ''ਚ ਕਾਰ ਅੰਦਰ ਸ਼ੀਨਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਇੰਦਰਾਣੀ ਨੇ ਆਪਣੇ ਪਤੀ ਪੀਟਰ ਮੁਖਰਜੀ ਦੇ ਗੈਰਾਜ ਵਿਚ ਸ਼ੀਨਾ ਦੀ ਲਾਸ਼ ਸਮੇਤ ਕਾਰ ਨੂੰ ਪਾਰਕ ਕਰ ਦਿੱਤਾ। ਇਸ ਤੋਂ ਬਾਅਦ ਇੰਦਰਾਣੀ ਨੇ ਰਾਏਗੜ੍ਹ ਦੇ ਗਗੋਡੇ ਪਿੰਡ ਦੇ ਇਕ ਥਾਂ ''ਤੇ ਸ਼ੀਨਾ ਦੀ ਲਾਸ਼ ਨੂੰ ਸਾੜਨ ਤੋਂ ਬਾਅਦ ਦਫਨਾ ਦਿੱਤਾ ਸੀ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Tanu

News Editor

Related News