ਸ਼ਤਰੂਘਨ ਨੇ ਸੀ.ਬੀ.ਡੀ.ਟੀ. ਨਾਲ ''ਆਧਾਰ'' ਨੂੰ ਲੈ ਕੇ ਕੀਤਾ ਸਵਾਲ

Tuesday, Apr 03, 2018 - 11:58 AM (IST)

ਸ਼ਤਰੂਘਨ ਨੇ ਸੀ.ਬੀ.ਡੀ.ਟੀ. ਨਾਲ ''ਆਧਾਰ'' ਨੂੰ ਲੈ ਕੇ ਕੀਤਾ ਸਵਾਲ

ਪਟਨਾ—ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਸੰਸਦ ਸ਼ਤਰੂਘਨ ਸਿਨਹਾ ਨੇ ਆਧਾਰ ਦੇ ਬਿਨਾਂ ਆਨਲਾਈਨ ਇਨਕਮ ਟੈਕਸ ਰਿਟਰਨ ਦਾਖਲ ਕਰਨ 'ਚ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਨੂੰ ਲੰਮੇ ਹੱਥੀ ਲੈਂਦੇ ਹੋਏ ਅੱਜ ਕਿਹਾ ਕਿ ਆਧਾਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਹਾਲੀਆ ਆਦੇਸ਼ ਦੇ ਬਾਵਜੂਦ ਇਸ ਦੇ ਬਿਨਾਂ ਹਜੇ ਵੀ ਲੱਖਾਂ ਲੋਕ ਆਪਣਾ ਰਿਟਰਨ ਫਾਈਲ ਜਾਂ ਅਪਲੋਡ ਨਹੀਂ ਕਰ ਪਾ ਰਹੇ ਹਨ।
ਸ਼ਤਰੂਘਨ ਸਿਨਹਾ ਨੇ ਕੀਤਾ ਸੁਸ਼ੀਲ ਚੰਦਰਾ ਨਾਲ ਸਵਾਲ
ਸਿਨਹਾ ਨੇ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ 'ਤੇ ਬੋਰਡ ਦੇ ਪ੍ਰਧਾਨ ਸੁਸ਼ੀਲ ਚੰਦਰਾ ਨਾਲ ਇਸ ਮੁੱਦੇ 'ਤੇ ਸਵਾਲ ਕਰਦੇ ਹੋਏ ਲਿਖਿਆ ਕਿ ਦੇਸ਼ ਦੇ ਲੱਖਾਂ ਲੋਕ ਆਧਾਰ ਦੇ ਬਿਨਾਂ ਆਪਣਾ ਰਿਟਰਨ ਫਾਈਲ ਜਾਂ ਅਪਲੋਡ ਨਹੀਂ ਕਰ ਸਕਣ ਦੇ ਕਾਰਨ ਕਾਫੀ ਪਰੇਸ਼ਾਨ ਹਨ। ਬੋਰਡ ਪ੍ਰਧਾਨ ਤੋਂ ਇਹ ਉਮੀਦ ਹੈ ਕਿ ਤੁਸੀਂ ਇਸ ਵਿਸ਼ੇ 'ਤੇ ਇਕ ਜਨ ਪ੍ਰਤੀਨਿਧ (ਸੰਸਦ) ਨੂੰ ਜਵਾਬ/ਸਪੱਸ਼ਟੀਕਰਨ ਦੇਣ ਦੇ ਲਈ ਸਮਾਂ ਕੱਢਣਗੇ, ਨਹੀਂ ਤਾਂ ਇਸ ਨੂੰ ਸੰਸਦ ਦੀ ਉਲੰਘਣਾ ਮੰਨਿਆ ਜਾ ਸਕਦਾ ਹੈ। ਭਾਜਪਾ ਨੇਤਾ ਨੇ ਕਿਹਾ ਕਿ ਆਧਾਰ ਦੇ ਕਾਰਨ ਰਿਟਰਨ ਦਾਖਲ ਨਹੀਂ ਹੋ ਸਕੇਗਾ। ਸੁਪਰੀਮ ਕੋਰਟ ਦੇ ਫੈਸਲੇ ਅਤੇ ਇਸ ਸੰਬੰਧ ਕੇਂਦਰ ਸਰਕਾਰ ਦੀ 27 ਮਾਰਚ ਨੂੰ ਜਾਰੀ ਸੂਚਨਾ ਦਾ ਉਲੰਘਣ ਹੈ, ਜੇਕਰ ਇਸ ਮਾਮਲੇ 'ਚ ਤੇਜ਼ ਕਾਰਵਾਈ ਨਹੀਂ ਹੁੰਦੀ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਤੁਸੀਂ ਫੰਡ ਇਕੱਠਾ ਕਰਨ ਦੇ ਟੀਚੇ ਨੂੰ ਪੂਰਾ ਕਰਨ 'ਚ ਬਹੁਤ ਰੁੱਝੇ ਹੋ।


Related News