ਬਜਟ 2026 ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ ਨੇ ਲਾਇਆ ਗੋਤਾ, ਨਿਵੇਸ਼ਕਾਂ 'ਚ ਹਾਹਾਕਾਰ

Sunday, Feb 01, 2026 - 12:43 PM (IST)

ਬਜਟ 2026 ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ ਨੇ ਲਾਇਆ ਗੋਤਾ, ਨਿਵੇਸ਼ਕਾਂ 'ਚ ਹਾਹਾਕਾਰ

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ 2026 ਦੇ ਐਲਾਨਾਂ ਦਾ ਸ਼ੇਅਰ ਬਾਜ਼ਾਰ 'ਤੇ ਬਹੁਤ ਵੱਡਾ ਨਕਾਰਾਤਮਕ ਅਸਰ ਹੋਇਆ ਹੈ।

ਟੈਕਸ ਪ੍ਰਣਾਲੀ ਵਿੱਚ ਕੀਤੇ ਗਏ ਬਦਲਾਅ ਅਤੇ ਪੂੰਜੀਗਤ ਲਾਭ ਟੈਕਸ (Capital Gains Tax) ਸਬੰਧੀ ਉਮੀਦਾਂ ਪੂਰੀਆਂ ਨਾ ਹੋਣ ਕਾਰਨ ਨਿਵੇਸ਼ਕਾਂ ਵਿੱਚ ਭਾਰੀ ਨਿਰਾਸ਼ਾ ਦੇਖੀ ਗਈ, ਜਿਸ ਕਾਰਨ ਬਾਜ਼ਾਰ ਖੁੱਲ੍ਹਦੇ ਹੀ ਹੇਠਾਂ ਵੱਲ ਨੂੰ ਜਾਣ ਲੱਗਾ।

ਬਜਟ ਭਾਸ਼ਣ ਦੌਰਾਨ ਸੈਂਸੈਕਸ ਵਿੱਚ 2,000 ਤੋਂ ਵੱਧ ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਨਿਫਟੀ ਵੀ 170 ਪੁਆਇੰਟ ਤੋਂ ਜ਼ਿਆਦਾ ਟੁੱਟ ਕੇ 25,250 ਦੇ ਪੱਧਰ ਦੇ ਨੇੜੇ ਪਹੁੰਚ ਗਿਆ। 

ਜ਼ਿਕਰਯੋਗ ਹੈ ਕਿ ਇਸ ਬਜਟ ਦੌਰਾਨ ਵਿੱਤ ਮੰਤਰੀ ਨੇ ਨਵੇਂ ਟੈਕਸ ਕਾਨੂੰਨ ਦਾ ਐਲਾਨ ਕੀਤਾ ਹੈ, ਜੋ ਕਿ 1 ਅਪ੍ਰੈਲ 2026 ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਕਾਨੂੰਨ ਨੂੰ ਲੈ ਕੇ ਬਾਜ਼ਾਰ 'ਚ ਅਨਿਸ਼ਚਿਤਤਾ ਦਾ ਮਾਹੌਲ ਹੈ, ਜਿਸ ਕਾਰਨ ਨਿਵੇਸ਼ਕਾਂ 'ਚ ਚਿੰਤਾ ਦੇਖੀ ਜਾ ਰਹੀ ਹੈ ਤੇ ਇਸੇ ਕਾਰਨ ਸ਼ੇਅਰ ਬਾਜ਼ਾਰ ਮਿੰਟਾਂ 'ਚ ਧੜੰਮ ਜਾ ਡਿੱਗਾ।

ਹਾਲਾਂਕਿ ਕੁਝ ਦੇਰ ਬਾਅਦ ਹੀ ਮਾਰਕੀਟ ਨੇ ਕੁਝ ਹੱਦ ਤੱਕ ਭਰਪਾਈ ਕੀਤੀ, ਪਰ ਹਾਲੇ ਵੀ ਸੈਂਸੈਕਸ ਅੱਜ 1,000, ਜਦਕਿ ਨਿਫਟੀ 343 ਪੁਆਇੰਟ ਹੇਠਾਂ ਚੱਲ ਰਿਹਾ ਹੈ।


author

Harpreet SIngh

Content Editor

Related News