ਸ਼ਾਰਦਾ ਚਿਟਫੰਡ ਘਪਲਾ ਮਾਮਲੇ ''ਚ ਸੀ.ਬੀ.ਆਈ. ਦੀ ਰਿਪੋਰਟ ਬੇਹੱਦ ਗੰਭੀਰ : SC

03/26/2019 5:53:20 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸ਼ਾਰਦਾ ਚਿਟਫੰਡ ਘਪਲਾ ਮਾਮਲੇ 'ਚ ਕੋਲਕਾਤਾ ਦੇ ਪੁਲਸ ਕਮਿਸ਼ਨ ਰਾਜੀਵ ਕੁਮਾਰ ਦੀ ਪੁੱਛ-ਗਿੱਛ ਨਾਲ ਸੰਬੰਧਤ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਨਵੀਂ ਰਿਪੋਰਟ 'ਚ ਕੀਤੇ ਗਏ ਖੁਲਾਸੇ ਨੂੰ ਬੇਹੱਦ ਗੰਭੀਰ ਦੱਸਿਆ। ਚੀਫ ਜਸਟਿਸ ਰੰਜਨ ਗੋਗੋਈ, ਦੀਪਕ ਗੁਪਤਾ ਅਤੇ ਸੰਜੀਵ ਖੰਨਾ ਦੀ ਬੈਂਚ ਨੇ 'ਸੀ.ਬੀ.ਆਈ. ਬਨਾਮ ਪੱਛਮੀ ਬੰਗਾਲ ਸਰਕਾਰ' ਮਾਮਲੇ 'ਚ ਸੁਣਵਾਈ ਦੌਰਾਨ ਕਿਹਾ ਕਿ ਪੁਲਸ ਕਮਿਸ਼ਨਰ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਸੀ.ਬੀ.ਆਈ. ਵਲੋਂ ਪੇਸ਼ ਸੀਲਬੰਦ ਪ੍ਰਗਤੀ ਰਿਪੋਰਟ ਬੇਹੱਦ ਗੰਭੀਰ ਹੈ ਅਤੇ ਉਹ ਆਪਣੀਆਂ ਅੱਖਾਂ ਬੰਦ ਨਹੀਂ ਰੱਖ ਸਕਦੀ। ਕੋਰਟ ਨੇ ਕਿਹਾ,''ਅਸੀਂ ਸਥਿਤੀ ਰਿਪੋਰਟ ਦੇਖੀ ਹੈ। ਸੀ.ਬੀ.ਆਈ. ਜੇਕਰ ਸੰਬੰਧਤ ਮੁੱਦੇ 'ਤੇ ਵੱਖ ਤੋਂ ਅਰਜ਼ੀ ਦੇਣਾ ਚਾਹੁੰਦੀ ਹੈ ਤਾਂ ਇਕ ਹਫਤੇ ਦੇ ਅੰਦਰ ਦੇ ਦੇਵੇ।''

ਕੋਰਟ ਨੇ ਕਿਹਾ ਕਿ ਸੀ.ਬੀ.ਆਈ. ਵਲੋਂ ਅਰਜ਼ੀ ਦਿੱਤੇ ਜਾਣ ਦੇ 10 ਦਿਨਾਂ ਦੇ ਅੰਦਰ ਸ਼੍ਰੀ ਕੁਮਾਰ ਜਵਾਬ ਦਾਖਲ ਕਰਨਗੇ। ਮਾਮਲਾ ਗੰਭੀਰ ਤਾਂ ਹੈ ਪਰ ਸ਼੍ਰੀ ਕੁਮਾਰ ਨੂੰ ਮੌਕਾ ਦਿੱਤੇ ਬਿਨਾਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਬੈਂਚ ਨੇ ਰਾਜ ਸਰਕਾਰ ਦੀ ਉਸ ਅਪੀਲ ਨੂੰ ਵੀ ਠੁਕਰਾ ਦਿੱਤਾ, ਜਿਸ 'ਚ ਰਾਜ ਦੇ ਪੁਲਸ ਡਾਇਰੈਕਟਰ ਜਨਰਲ ਅਤੇ ਮੁੱਖ ਸਕੱਤਰ ਵਿਰੁੱਧ ਮਾਣਹਾਨੀ? ਕਾਰਵਾਈ ਖਤਮ ਕਰਨ ਲਈ ਕਿਹਾ ਗਿਆ ਸੀ। ਕੋਰਟ ਨੇ ਕਿਹਾ ਕਿ ਮਾਣਹਾਨੀ ਪਟੀਸ਼ਨ 'ਤੇ ਵਿਚਾਰ ਕਰਦੇ ਸਮੇਂ ਜੇਕਰ ਕੁਝ ਗੰਭੀਰ ਗੱਲਾਂ ਨੋਟਿਸ 'ਚ ਆਉਂਦੀਆਂ ਹਨ ਅਤੇ ਉਸ 'ਤੇ ਕਾਰਵਾਈ ਦੀ ਲੋੜ ਹੁੰਦੀ ਹੈ ਤਾਂ ਉਹ ਅੱਖਾਂ ਬੰਦ ਕਰ ਕੇ ਨਹੀਂ ਰਹਿ ਸਕਦਾ।


DIsha

Content Editor

Related News