ਗੈਰ-ਭਾਜਪਾ ਅਤੇ ਗੈਰ-ਕਾਂਗਰਸੀ ਮੋਰਚਾ ਬਣਾਉਣ ਲਈ ਦਿੱਲੀ 'ਚ ਡਟੀ ਮਮਤਾ

Tuesday, Mar 27, 2018 - 03:14 PM (IST)

ਗੈਰ-ਭਾਜਪਾ ਅਤੇ ਗੈਰ-ਕਾਂਗਰਸੀ ਮੋਰਚਾ ਬਣਾਉਣ ਲਈ ਦਿੱਲੀ 'ਚ ਡਟੀ ਮਮਤਾ

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਪਾਰਟੀ ਸੁਪਰੀਮੋ ਮਮਤਾ ਬੈਰਨਜ਼ੀ 2019 ਦੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਗੈਰ-ਕਾਂਗਰਸੀ, ਗੈਰ-ਭਾਜਪਾ ਮੋਰਚਾ ਬਣਾਉਣ ਲਈ ਦਿੱਲੀ 'ਚ ਪਹੁੰਚੀ ਹੋਈ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਕਈ ਨੇਤਾਵਾਂ ਨਾਲ ਤਾਬੜ-ਤੋੜ ਮੁਲਾਕਾਤ ਕੀਤੀਆਂ। ਉਹ ਭਾਜਪਾ ਤੋਂ ਨਾਰਾਜ਼ ਸ਼ਿਵਸੈਨਾ ਦੇ ਨੇਤਾ ਸੰਜੇ ਰਾਓਤ ਨਾਲ ਮੁਲਾਕਾਤ ਕੀਤੀ। ਆਖਿਰ ਤੱਕ ਰਹੇ ਸਸਪੇਂਸ 'ਚ ਐੈੱਨ.ਸੀ.ਪੀ. ਮੁਖੀ ਸ਼ਰਦ ਪਵਾਰ ਨੂੰ ਮਿਲੀ।
ਦੱਸਣਾ ਚਾਹੁੰਦੇ ਹਾਂ ਕਿ ਮਮਤਾ ਨਾਲ ਮੁਲਾਕਾਤ ਦੀ ਖ਼ਬਰਾਂ ਨੂੰ ਸ਼ਰਦ ਪਵਾਰ ਨੇ ਪਹਿਲਾਂ ਖਾਰਿਜ ਕਰ ਦਿੱਤਾ ਸੀ ਪਰ ਬਾਅਦ 'ਚ ਦੋਵਾਂ ਨੇਤਾਵਾਂ ਦੀ ਮੁਲਾਕਾਤ ਵੀ ਹੋਈ। ਮਮਤਾ ਬੈਨਰਜੀ ਸ਼ਰਦ ਪਵਾਰ ਨੂੰ ਮਿਲਣ ਲਈ ਖੁਦ ਉਨ੍ਹਾਂ ਦੇ ਦਫ਼ਤਰ ਗਈ। ਇਸ ਤੋਂ ਪਹਿਲਾਂ ਡੀ.ਐੈੱਮ.ਕੇ. ਨੇਤਾ ਕਨੀਮੋਝੀ, ਸੰਸਦ 'ਚ ਸਰਕਾਰ ਦੇ ਖਿਲਾਫ ਅਵਿਸ਼ਵਾਸ਼ ਪ੍ਰਸਤਾਵ ਦਾ ਨੋਟਿਸ ਦੇਣ ਵਾਲੇ ਵਾਈ.ਐੈੱਸ.ਆਰ. ਕਾਂਗਰਸ ਅਤੇ ਬੀ.ਜੇ.ਡੀ. ਦੇ ਸੰਸਦਾਂ ਨੇ ਮਮਤਾ ਦੇ ਦਫ਼ਤਰ 'ਚ ਆ ਕੇ ਮੁਲਾਕਾਤ ਕੀਤੀ। ਐੱਨ.ਡੀ.ਏ. ਸਰਕਾਰ ਤੋਂ ਵੱਖ ਹੋਈ ਚੰਦਰਬਾਬੂ ਨਾਇਡੂ ਦੀ ਪਾਰਟੀ ਟੀ.ਡੀ.ਪੀ. ਦੇ ਸੰਸਦ ਵੀ ਮਮਤਾ ਨਾਲ ਮਿਲੇ।

PunjabKesari
ਦੱਸਣਾ ਚਾਹੁੰਦੇ ਹਾਂ ਕਿ ਵਿਰੋਧੀ ਇਕਜੁੱਟ ਦੀ ਇਹ ਪਹਿਲ ਉਸ ਸਮੇਂ 'ਚ ਹੋ ਰਹੀ ਹੈ, ਜਦੋਂ ਸੰਸਦ 'ਚ ਟੀ.ਡੀ.ਪੀ. ਕਾਂਗਰਸ ਸਮੇਤ 9 ਦਲਾਂ ਨੇ ਮੋਦੀ ਸਰਕਾਰ ਦੇ ਖਿਲਾਫ ਅਵਿਸ਼ਵਾਸ਼ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ। ਮਮਤਾ ਨੇ ਇਸ ਤੋਂ ਪਹਿਲਾਂ ਕਲਕੱਤਾ 'ਚ ਚੰਦਰਬਾਬੂ ਨਾਇਡੂ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ।

PunjabKesari
ਸਿਆਸੀ ਸੂਤਰਾਂ ਮੁਤਾਬਕ, ਚਰਚਾ ਇਸ ਗੱਲ ਦੀ ਹੈ ਕਿ ਮਮਤਾ ਗੈਰ-ਕਾਂਗਰਸ ਥਰਡ ਫਰੰਟ ਖੜਾ ਕਰਨਾ ਚਾਹੁੰਦੀ ਹੈ। ਗੁਜਰਾਤ ਚੋਣਾਂ ਦੌਰਾਨ ਤੁਰੰਤ ਬਾਅਦ 'ਚ ਟੀ.ਐੈੱਮ.ਸੀ. ਚੀਫ ਨੇ ਸੰਕੇਤ ਦਿੱਤੇ ਸਨ। ਗੁਜਰਾਤ ਚੋਣਾਂ ਦੇ ਤੁਰੰਤ ਬਾਅਦ ਟੀ.ਐੈੱਮ. ਸੀ. ਚੀਫ ਨੇ ਸੰਕੇਤ ਦਿੱਤੇ ਸਨ ਕਿ ਉਹ ਰਾਹੁਲ ਦੀ ਅਗਵਾਈ ਵਾਲੀ ਕਾਂਗਰਸ ਦੇ ਅਧੀਨ ਨਹੀਂ ਕਰਨਾ ਚਾਹੁੰਦੀ ਹੈ। 
ਹਾਲਾਂਕਿ ਉਨ੍ਹਾਂ ਨੇ ਸੋਨੀਆ ਗਾਂਧੀ ਨਾਲ ਚੰਗੇ ਸੰਬੰਧ ਬਰਕਰਾਰ ਰੱਖੇ ਹਨ। ਹੁਣ ਲੋਕਸਭਾ ਚੋਣਾਂ 'ਚ ਲੱਗਭਗ 1 ਸਾਲ ਦਾ ਹੀ ਸਮੇਂ ਬਚਾਇਆ ਹੈ। ਅਜਿਹੇ 'ਚ ਮਮਤਾ ਬੈਨਰਜੀ ਆਪਣੇ ਪੱਤੇ ਖੋਲਣ ਨੂੰ ਤਿਆਰ ਦਿਖਾਈ ਦੇ ਰਹੀ ਹੈ।


Related News