ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਦਾ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਦੁੱਖ
Sunday, Sep 11, 2022 - 09:20 PM (IST)

ਨਰਸਿੰਘਪੁਰ– ਦੁਆਰਕਾ ਪੀਠ ਦੇ ਜਗਤਗੁਰੂ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਦਾ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਚੇਲੇ ਨੇ ਇਹ ਜਾਣਕਾਰੀ ਦਿੱਤੀ। ਚੇਲੇ ਨੇ ਦੱਸਿਆ ਕਿ ਉਹ ਦੁਆਰਕਾ, ਸ਼ਾਰਦਾ ਅਤੇ ਜੋਤੀਸ਼ ਪੀਠ ਦੇ ਸ਼ੰਕਰਾਚਾਰੀਆ ਸਨ ਅਤੇ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਚੇਲੇ ਦਣਡੀ ਸਵਾਮੀ ਸਦਾਨੰਦ ਨੇ ਦੱਸਿਆ ਕਿ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਤਪੋਸਥਲੀ ਪਰਮਹੰਸੀ ਗੰਗਾ ਆਸ਼ਰਮ ਝੋਤੇਸ਼ਵਰ ’ਚ ਦੁਪਹਿਰ 3:30 ਵਜੇ ਆਖਰੀ ਸਾਹ ਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਆਰਕਾ ਸ਼ਾਰਦਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਜੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘ਦੁਆਰਕਾ ਸ਼ਾਰਦਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਜੀ ਦੇ ਦਿਹਾਂਤ ’ਤੇ ਬਹੁਤ ਦੁਖ ਹੋਇਆ ਹੈ। ਦੁੱਖ ਦੀ ਇਸ ਘੜੀ ’ਚ ਉਨ੍ਹਾਂ ਦੇ ਪੈਰੋਕਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਓਮ ਸ਼ਾਂਤੀ।’