ਗੁਜਰਾਤ ਮੁੜ ਸ਼ਰਮਸਾਰ, ਹੁਣ ਸੂਰਤ ''ਚ 100 ਔਰਤਾਂ ਦੇ ਲੁਹਾਏ ਕੱਪੜੇ

Friday, Feb 21, 2020 - 06:30 PM (IST)

ਗੁਜਰਾਤ ਮੁੜ ਸ਼ਰਮਸਾਰ, ਹੁਣ ਸੂਰਤ ''ਚ 100 ਔਰਤਾਂ ਦੇ ਲੁਹਾਏ ਕੱਪੜੇ

ਅਹਿਮਦਾਬਾਦ  — ਸੂਰਤ ਨਗਰ ਨਿਗਮ 'ਚ ਸਿਖਲਾਈ ਪ੍ਰਾਪਤ ਮਹਿਲਾ ਕਲਰਕਾਂ ਨੂੰ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਇਕ ਹਸਪਤਾਲ 'ਚ ਸ਼ਰੀਰਕ ਜਾਂਚ ਲਈ ਇਕ ਕਮਰੇ 'ਚ ਕਥਿਤ ਤੌਰ 'ਤੇ ਬਿਨਾਂ ਕੱਪੜਿਆਂ ਦੇ ਖੜ੍ਹਾ ਰੱਖਿਆ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਸੂਰਤ ਨਗਰਪਾਲਿਕਾ ਕਮਿਸ਼ਨ ਬੰਚਾਨਿਥੀ ਪਾਣੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੋਸ਼ਾਂ ਦੀ ਜਾਂਚ ਦੇ ਆਦੇਸ਼ ਦਿੱਤੇ ਜਿਨ੍ਹਾਂ 'ਚ ਕਿਹਾ ਗਿਆ ਕਿ ਕਰੀਬ 100 ਔਰਤਾ ਸਿਖਲਾਈ ਪ੍ਰਾਪਤ ਮਹਿਲਾ ਕਲਰਕਾਂ ਨੂੰ ਹਸਪਤਾਲ ਦੇ ਪ੍ਰਸੂਤੂ ਰੋਡ ਵਾਰਡ 'ਚ ਮੈਡੀਕਲ ਜਾਂਚ ਲਈ ਬਿਨਾਂ ਕੱਪੜੇ ਦੇ ਖੜ੍ਹਾ ਰੱਖਿਆ ਗਿਆ। ਇਹ ਹੈਰਾਨ ਕਰਨ ਵਾਲਾ ਮਾਮਲਾ ਹਾਲ ਹੀ 'ਚ ਗੁਜਰਾਤ ਦੇ ਭੁਜ 'ਚ ਇਕ ਕਾਲਜ ਦੇ ਹੋਸਟਲ 'ਚ ਵਿਦਿਆਰਥਣਾਂ ਦੇ ਕੱਪੜੇ ਉਤਰਵਾ ਕੇ ਪੀਰੀਅਡਸ ਦੀ ਜਾਂਚ ਦੀ ਘਟਨਾ ਦੇ ਕੁਝ ਦਿਨਾਂ ਬਾਅਦ ਸਾਹਮਣੇ ਆਇਆ ਹੈ।


author

Inder Prajapati

Content Editor

Related News