ਮਾਤਾ ਨੈਨਾ ਦੇਵੀ ਦੇ ਦਰਬਾਰ ’ਚ ਆਸਥਾ ਦਾ ਸੈਲਾਬ, 25 ਹਜ਼ਾਰ ਸ਼ਰਧਾਲੂਆਂ ਨੇ ਲਿਆ ਆਸ਼ੀਰਵਾਦ

Monday, Dec 13, 2021 - 01:33 PM (IST)

ਮਾਤਾ ਨੈਨਾ ਦੇਵੀ ਦੇ ਦਰਬਾਰ ’ਚ ਆਸਥਾ ਦਾ ਸੈਲਾਬ, 25 ਹਜ਼ਾਰ ਸ਼ਰਧਾਲੂਆਂ ਨੇ ਲਿਆ ਆਸ਼ੀਰਵਾਦ

ਨੈਨਾ ਦੇਵੀ (ਮੁਕੇਸ਼)— ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਨਾ ਦੇਵੀ ਦਰਬਾਰ ’ਚ ਐਤਵਾਰ ਨੂੰ ਸ਼ਰਧਾ ਦਾ ਸੈਲਾਬ ਉਮੜ ਪਿਆ। ਐਤਵਾਰ ਨੂੰ ਛੁੱਟੀ ਦਾ ਦਿਨ ਹੋਣ ਕਰ ਕੇ ਕਰੀਬ 25 ਹਜ਼ਾਰ ਸ਼ਰਧਾਲੂਆਂ ਨੇ ਮਾਤਾ ਦੇ ਦਰਸ਼ਨ ਕੀਤੇ ਅਤੇ ਆਪਣੇ ਘਰ ਪਰਿਵਾਰ ਲਈ ਸੁੱਖ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਪੂਰਾ ਦਿਨ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ ਅਤੇ ਹੋਰ ਪ੍ਰਦੇਸ਼ਾਂ ਤੋਂ ਸ਼ਰਧਾਲੂਆਂ ਦਾ ਪਹੁੰਚਣਾ ਜਾਰੀ ਰਿਹਾ। ਦੁਪਹਿਰ ਦੀ ਆਰਤੀ ਮਗਰੋਂ ਸ਼ਰਧਾਲੂਆਂ ਦੀ ਭੀੜ ਵਧ ਗਈ। ਮੰਦਰ ਵਿਚ ਤਾਇਨਾਤ ਹੋਮ ਗਾਰਡ ਦੇ ਜਵਾਨਾਂ ਨੇ ਭੀੜ ’ਤੇ ਕੰਟਰੋਲ ਬਣਾ ਕੇ ਰੱਖਿਆ। ਸ਼ਰਧਾਲੂਆਂ ਨੂੰ ਛੋਟੇੇ-ਛੋਟੇ ਜੱਥਿਆਂ ਵਿਚ ਮੰਦਰ ਭੇਜਿਆ ਗਿਆ ਅਤੇ ਲਾਈਨਾਂ ਵਿਚ ਹੀ ਮਾਤਾ ਦੇ ਦਰਸ਼ਨ ਕਰਵਾਏ ਗਏ।

PunjabKesari

ਕੋਵਿਡ-19 ਮਹਾਮਾਰੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸ਼ਰਧਾਲੂਆਂ ਨੂੰ ਮਾਸਕ ਪਹਿਨ ਕੇ ਹੀ ਮੰਦਰ ਦੇ ਦਰਸ਼ਨਾਂ ਲਈ ਭੇਜਿਆ ਗਿਆ। ਐਤਵਾਰ ਨੂੰ ਮੰਦਰ ਵਿਚ ਭੀੜ ਦੇ ਚੱਲਦੇ ਨਿਕਾਸੀ ਦਾ ਜ਼ਿੰਮਾ ਮੰਦਰ ਟਰੱਸਟ ਦੇ ਸਹਾਇਕ ਇੰਜੀਨੀਅਰ ਪ੍ਰੇਮ ਸ਼ਰਮਾ ਨੇ ਸੰਭਾਲਿਆ। ਉਨ੍ਹਾਂ ਨੇ ਸ਼ਰਧਾਲੂਆਂ ਦੀ ਨਿਕਾਸੀ ਕਰਵਾਈ ਅਤੇ ਸੁਰੱਖਿਆ ਕਰਮੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਪੇ੍ਰਮ ਸ਼ਰਮਾ ਨੇ ਜਿੱਥੇ ਮੰਦਰ ਖੇਤਰ ਦਾ ਨਿਰੀਖਣ ਕੀਤਾ, ਉੱਥੇ ਹੀ ਸ਼ਰਧਾਲੂਆਂ ਨੂੰ ਲਾਈਨਾਂ ’ਚ ਹੀ ਮਾਤਾ ਦੇ ਦਰਸ਼ਨਾਂ ਲਈ ਭੇਜਿਆ ਗਿਆ, ਜਿੱਥੇ ਮੰਦਰ ਕੰਪਲੈਕਸ ਵਿਚ ਵਿਵਸਥਾ ਬਣੀ ਰਹੀ। ਸਥਾਨਕ ਪੁਜਾਰੀ ਨੇ ਦੱਸਿਆ ਕਿ ਮਾਤਾ ਦੇ ਦਰਬਾਰ ਵਿਚ ਹਰ ਐਤਵਾਰ ਨੂੰ ਸ਼ਰਧਾਲੂਆਂ ਦੀ ਭੀੜ ਉਮੜਦੀ ਹੈ ਪਰ ਇਸ ਐਤਵਾਰ ਨੂੰ ਕਾਫੀ ਗਿਣਤੀ ਵਿਚ ਸ਼ਰਧਾਲੂ ਮਾਂ ਦੇ ਦਰਬਾਰ ਵਿਚ ਪਹੁੰਚੇ। ਸ਼ਰਧਾਲੂਆਂ ਨੇ ਲਾਈਨਾਂ ’ਚ ਹੀ ਮਾਤਾ ਦੇ ਦਰਸ਼ਨ ਕੀਤੇ।

PunjabKesari


author

Tanu

Content Editor

Related News