''ਸ਼ੈਲਜਾ ਮਰਡਰ ਕੇਸ'' : ਹੱਤਿਆਰੇ ਹਾਂਡਾ ਦੀਆਂ ਕਈ ਗਰਲਫਰੈਂਡਜ਼, ਕਤਲ ਤੋਂ ਪਹਿਲਾ ਕੀਤੀ ਸੀ ਕਾਲ
Wednesday, Jun 27, 2018 - 12:47 PM (IST)

ਨਵੀਂ ਦਿੱਲੀ— ਪੁਲਸ ਪੁੱਛਗਿਛ ਅਤੇ ਜਾਂਚ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਆਰਮੀ ਮੇਜਰ ਅਮਿਤ ਦਿਵੇਦੀ ਦੀ ਪਤਨੀ ਸ਼ੈਲਜਾ ਦੀ ਹੱਤਿਆ ਕਰਨ ਵਾਲੇ ਮੇਜਰ ਨਿਖਿਲ ਹਾਂਡਾ ਦੀਆਂ ਕਈ ਪ੍ਰੇਮਿਕਾਵਾਂ ਸਨ। ਦੋਸ਼ੀ ਨੇ ਇਕ ਗਰਲਫਰੈਂਡ ਨੂੰ ਸ਼ੈਲਜਾ ਦੀ ਹੱਤਿਆ ਦੀ ਗੱਲ ਦੱਸੀ ਸੀ। ਪੁਲਸ ਮੁਤਾਬਕ ਫੌਜ 'ਚ ਹਾਂਡਾ ਦੇ ਜ਼ਿਆਦਾ ਦੋਸਤ ਨਹੀਂ ਸਨ ਪਰ ਉਹ ਫੇਸਬੁੱਕ 'ਤੇ ਕਾਫੀ ਐਕਟਿਵ ਰਹਿੰਦਾ ਸੀ ਅਤੇ ਸਿਰਫ ਇਹ ਹੀ ਨਹੀਂ ਉਹ ਫਰਜ਼ੀ ਆਈ.ਡੀ. ਬਣਾ ਤੇ ਮਹਿਲਾਵਾਂ ਨਾਲ ਦੋਸਤੀ ਕਰਦਾ ਸੀ।
ਸ਼ੈਲਜਾ ਦੀ ਹੱਤਿਆ ਕਰਨ ਤੋਂ ਬਾਅਦ ਨਿਖਿਲ ਹਾਂਡਾ ਨੇ ਦਿੱਲੀ ਦੇ ਪਟੇਲ ਨਗਰ ਇਲਾਕੇ 'ਚ ਰਹਿਣ ਵਾਲੀ ਆਪਣੀ ਇਕ ਪ੍ਰੇਮਿਕਾ ਨੂੰ ਫੋਨ 'ਤੇ ਹੱਤਿਆ ਦੀ ਗੱਲ ਦੱਸੀ ਸੀ। ਪੁਲਸ ਨੂੰ ਸ਼ੱਕ ਹੈ ਕਿ ਹਾਂਡਾ ਦੀ ਇਸ ਗਰਲਫਰੈਂਡ ਨੇ ਵੀ ਸ਼ੈਲਜਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਪੁਲਸ ਇਸ ਹੱਤਿਆਕਾਂਡ 'ਚ ਹਾਂਡਾ ਦੀ ਗਰਲਫਰੈਂਡ ਦੇ ਕਾਲ ਰਿਕਾਰਡਜ਼ ਦੀ ਭਾਲ ਕਰ ਰਹੀ ਹੈ ਤਾਂ ਕਿ ਉਸ ਦੀ ਇਸ ਕੇਸ 'ਚ ਕਿੰਨੀ ਭੂਮਿਕਾ ਹੈ, ਇਹ ਸਮਝ ਆ ਸਕੇ। ਪੁਲਸ ਨੂੰ ਸ਼ੱਕ ਹੈ ਕਿ ਮਹਿਲਾ ਕੋਲ ਹਾਂਡਾ ਦੇ ਖਿਲਾਫ ਅਜਿਹੇ ਕੁਝ ਸੁਰਾਗ ਮਿਲ ਸਕਦੇ ਹਨ, ਜਿਸ ਤੋਂ ਪਤਾ ਲੱਗ ਸਕਦਾ ਹੈ ਕਿ ਉਹ ਸ਼ੈਲਜਾ ਨੂੰ ਵਿਆਹ ਲਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਕਾਲ ਰਿਕਾਰਡਜ਼ ਲੱਭਣ 'ਤੇ ਪਤਾ ਲੱਗਿਆ ਹੈ ਕਿ ਜਿਸ ਦਿਨ ਹੱਤਿਆ ਹੋਈ ਉਸ ਦਿਨ ਸਵੇਰੇ ਹਾਂਡਾ ਨੇ ਆਪਣੀ ਗਰਲਫਰੈਂਡ ਨੂੰ ਕਾਲ ਕੀਤੀ ਸੀ। ਹਾਂਡਾ ਨੇ ਇਸ ਮਹਿਲਾ ਨੂੰ ਅਗਲਾ ਕਾਲ ਸ਼ੈਲਜਾ ਦੀ ਹੱਤਿਆ ਤੋਂ ਬਾਅਦ ਕੀਤਾ ਹੈ। ਐਤਵਾਰ ਨੂੰ ਇਸ ਮਹਿਲਾ ਨੂੰ ਵੀ ਪੁਲਸ ਨੇ ਪੁੱਛਗਿਛ ਲਈ ਬੁਲਾਇਆ ਸੀ ਅਤੇ ਹੁਣ ਫਿਰ ਉਸ ਤੋਂ ਪੁੱਛਗਿਛ ਕੀਤੀ ਜਾ ਸਕਦੀ ਹੈ। ਹਾਲਾਂਕਿ, ਡੀ.ਸੀ.ਪੀ. ਵਿਨੈ ਕੁਮਾਰ ਦਾ ਕਹਿਣਾ ਹੈ ਕਿ ਹੱਤਿਆ 'ਚ ਇਸ ਮਹਿਲਾ ਦੇ ਸਿੱਧੇ ਰੂਪ 'ਚ ਸ਼ਾਮਲ ਹੋਣ ਦੇ ਅਜੇ ਤੱਕ ਕੋਈ ਸਬੂਤ ਨਹੀਂ ਮਿਲੇ ਹਨ।