''ਜ਼ਿਆਦਾਤਰ UPA ਸਰਕਾਰ ਵੇਲੇ ਦਰਜ ਮਾਮਲਿਆਂ ਦੀ ਜਾਂਚ ਕਰ ਰਹੀ CBI ਤੇ ED'', ਅਮਿਤ ਸ਼ਾਹ ਦਾ ਦਾਅਵਾ

03/18/2023 4:14:04 AM

ਨਵੀਂ ਦਿੱਲੀ (ਭਾਸ਼ਾ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸੀ.ਬੀ.ਆਈ. ਤੇ ਈ.ਡੀ. ਜਿਹੀਆਂ ਏਜੰਸੀਆਂ ਨਿਰਪੱਖ ਕੰਮ ਕਰ ਰਹੀਆਂ ਹਨ ਤੇ ਸਿਰਫ਼ 2 ਨੂੰ ਛੱਡ ਕੇ ਜ਼ਿਆਦਾਤਰ ਜਾਂਚ ਕੀਤੇ ਜਾ ਰਹੇ ਮਾਮਲੇ UPA ਸਰਕਾਰ ਵਿਚ ਦਰਜ ਕੀਤੇ ਗਏ ਸਨ। 

ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਅੰਦਰੋਂ ਇੰਟਰਵਿਊ ਦਾ ਮਾਮਲਾ ਪੁੱਜਾ ਹਾਈ ਕੋਰਟ

ਸ਼ਾਹ ਨੇ ਕਿਹਾ ਕਿ ਜਾਂਚ ਏਜੰਸੀਆਂ ਜੋ ਵੀ ਕਰ ਰਹੀਆਂ ਹਨ, ਉਸ ਨੂੰ ਅਦਾਲਤਾਂ ਵਿਚ ਚੁਣੌਤੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਲ 2017 ਵਿਚ ਹੋਈਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਇਕ ਵੱਡੀ ਮਹਿਲਾ ਆਗੂ ਨੇ ਕਿਹਾ ਸੀ ਕਿ ਜੇਕਰ ਉਹ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੈ ਤਾਂ ਜਂਚ ਕਿਉਂ ਨਹੀਂ ਹੁੰਦੀ। ਉਹ ਸਾਡੇ ਤੋਂ ਸਵਾਲ ਕਰ ਰਹੀ ਸੀ। ਹੁਣ ਜਦੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਹ ਸ਼ੋਰ ਮਚਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਜਾਂਚ ਏਜੰਸੀਆਂ ਕਾਨੂੰਨ ਤੋਂ ਉੱਪਰ ਨਹੀਂ ਹਨ ਤੇ ਕਿਸੇ ਵੀ ਨੋਟਿਸ, FIR ਤੇ ਦੋਸ਼ ਪੱਤਰਾਂ ਨੂੰ ਅਦਾਲਤਾਂ ਵਿਚ ਚੁਣੌਤੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਦਾਤ ਜਾਣ ਦੀ ਬਜਾਏ ਉਹ ਬਾਹਰ ਕਿਉਂ ਖੱਪ ਪਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਸਿੱਖ ਨੌਜਵਾਨ ਨੇ 5 ਭਾਸ਼ਾਵਾਂ 'ਚ 'ਕੇਸਰੀਆ' ਗਾਣਾ ਗਾ ਕੇ ਪਾਈ ਧੱਕ, PM ਮੋਦੀ ਤੇ ਆਨੰਦ ਮਹਿੰਦਰਾ ਵੀ ਹੋਏ ਮੁਰੀਦ

ਅਡਾਨੀ ਸਮੂਹ ਬਾਰੇ ਬੋਲੇ, 'ਕੁੱਝ ਗ਼ਲਤ ਹੋਇਆ ਤਾਂ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ'

ਇਸ ਦੌਰਾਨ ਅਡਾਨੀ ਸਮੂਹ ਦੇ ਖ਼ਿਲਾਫ਼ ਜਾਂਚ ਦੇ ਸਵਾਲ 'ਤੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸੇਵਾਮੁਕਤ ਜੱਜਾਂ ਦੀ 2 ਮੈਂਬਰੀ ਕਮੇਟੀ ਬਣਾਈ ਹੈ। ਸਾਰਿਆਂ ਨੂੰ ਉਨ੍ਹਾਂ ਕੋਲ ਜਾ ਕੇ ਜਿਹੜੇ ਵੀ ਸਬੂਤ ਹਨ, ਉਹ ਜਮ੍ਹਾਂ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੁੱਝ ਗ਼ਲਤ ਹੋਇਆ ਹੈ ਤਾਂ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ। ਸਾਰਿਆਂ ਨੂੰ ਨਿਆਂਇਕ ਪ੍ਰਕਿਰਿਆ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਸ਼ਾਹ ਨੇ ਕਿਹਾ ਕਿ ਲੋਕਾਂ ਨੂੰ ਅਧਾਰਹੀਨ ਦੋਸ਼ ਨਹੀਂ ਲਗਾਉਣੇ ਚਾਹੀਦੇ ਕਿਉਂਕਿ ਉਹ ਜ਼ਿਆਦਾ ਸਮਾਂ ਨਹੀਂ ਟਿਕਦੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News