ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਂ ਬੋਲੀ ਦੀ ਵਰਤੋਂ ਵਧਾਉਣ ਦਾ ਦਿੱਤਾ ਸੱਦਾ
Tuesday, Feb 21, 2023 - 08:24 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜੇ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਮਾਤ ਭਾਸ਼ਾ 'ਚ ਪੜ੍ਹਨ ਅਤੇ ਗੱਲ ਕਰਨ ਦੇ ਲਾਭਾਂ ਦਾ ਜ਼ਿਕਰ ਕਰਦਿਆਂ ਇਸ ਲਈ ਪ੍ਰੇਰਿਤ ਕੀਤਾ। ਅਮਿਤ ਸ਼ਾਹ ਨੇ ਆਪਣੇ ਵਧਾਈ ਸੰਦੇਸ਼ 'ਚ ਕਿਹਾ ਕਿ ਜਦੋਂ ਕੋਈ ਬੱਚਾ ਆਪਣੀ ਮਾਤ ਭਾਸ਼ਾ 'ਚ ਪੜ੍ਹਦਾ, ਬੋਲਦਾ ਅਤੇ ਸੋਚਦਾ ਹੈ, ਤਾਂ ਇਸ ਨਾਲ ਉਸ ਦੀ ਸੋਚਣ ਦੀ ਸਮਰੱਥਾ, ਤਰਕ ਸ਼ਕਤੀ, ਵਿਸ਼ਲੇਸ਼ਣ ਅਤੇ ਖੋਜ ਕਰਨ ਦੀ ਸਮਰੱਥਾ ਵਧਦੀ ਹੈ।
ਇਹ ਵੀ ਪੜ੍ਹੋ : ਪ੍ਰੀਪੇਡ ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ; ਜਾਣੋ ਕਿਵੇਂ ਕਰਦੈ ਕੰਮ ਤੇ ਕੀ ਹਨ ਮੀਟਰ ਦੇ ਲਾਭ
ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਮੋਦੀ ਸਰਕਾਰ ਨੇ 'ਨਵੀਂ ਸਿੱਖਿਆ ਨੀਤੀ' ਰਾਹੀਂ ਮਾਤ ਭਾਸ਼ਾ 'ਚ ਸਿੱਖਿਆ 'ਤੇ ਜ਼ੋਰ ਦਿੱਤਾ ਹੈ, ਇਹ ਭਾਰਤ ਦੇ ਸੁਨਹਿਰੀ ਕੱਲ੍ਹ ਦਾ ਆਧਾਰ ਬਣੇਗਾ। ਉਨ੍ਹਾਂ ਕਿਹਾ, ਇਹ ਦਿਨ ਆਪਣੀ ਮਾਤ ਭਾਸ਼ਾ ਨਾਲ ਜੁੜਨ ਅਤੇ ਇਸ ਨੂੰ ਹੋਰ ਖੁਸ਼ਹਾਲ ਬਣਾਉਣ ਦੇ ਸੰਕਲਪ ਦਾ ਦਿਨ ਹੈ। ਜਦੋਂ ਮਨੁੱਖ ਆਪਣੀ ਮਾਤ ਭਾਸ਼ਾ ਨੂੰ ਅਮੀਰ ਕਰੇਗਾ ਤਾਂ ਹੀ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਖੁਸ਼ਹਾਲ ਹੋਣਗੀਆਂ ਅਤੇ ਦੇਸ਼ ਵੀ ਖੁਸ਼ਹਾਲ ਹੋਵੇਗਾ, ਆਪਣੀ ਮਾਤ ਭਾਸ਼ਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੰਕਲਪ ਲਓ।
ਇਹ ਵੀ ਪੜ੍ਹੋ : ਕਿਸਾਨ ਫਿਰ ਕਰਨਗੇ ਰੇਲਾਂ ਦਾ ਚੱਕਾ ਜਾਮ, ਪੜ੍ਹੋ ਕਦੋਂ ਤੇ ਕਿੱਥੇ ਰੋਕੀਆਂ ਜਾਣਗੀਆਂ ਟਰੇਨਾਂ
