SGPC ਨੇ ਸਿੱਖਾਂ ਨੂੰ ਜੋੜਨ ਲਈ ਦਿੱਲੀ ’ਚ ਸੰਭਾਲਿਆ ਮੋਰਚਾ, ਖੋਲ੍ਹਿਆ ਖਜ਼ਾਨਾ

Saturday, Apr 23, 2022 - 12:15 PM (IST)

SGPC ਨੇ ਸਿੱਖਾਂ ਨੂੰ ਜੋੜਨ ਲਈ ਦਿੱਲੀ ’ਚ ਸੰਭਾਲਿਆ ਮੋਰਚਾ, ਖੋਲ੍ਹਿਆ ਖਜ਼ਾਨਾ

ਨਵੀਂ ਦਿੱਲੀ (ਸੁਨੀਲ ਪਾਂਡੇ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਹੁਣ ਰਾਜਧਾਨੀ ਦਿੱਲੀ ’ਚ ਆਪਣੇ ਸਿੱਖ ਮਿਸ਼ਨ ਨੂੰ ਪੂਰੇ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਕੇ ਧਰਮ ਪ੍ਰਚਾਰ ਦਾ ਕੰਮ ਕਰੇਗੀ। ਇਸ ਲਈ ਐੱਸ. ਜੀ. ਪੀ. ਸੀ. ਨੇ ਇਕ ਵੱਡਾ ਪਲੇਟਫਾਰਮ ਤਿਆਰ ਕੀਤਾ ਹੈ। ਨਾਲ ਹੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਉਪ-ਪ੍ਰਧਾਨ ਰਘੁਜੀਤ ਸਿੰਘ ਵਿਰਕ, ਦਿੱਲੀ ਕਮੇਟੀ ਦੀ ਮੈਂਬਰ ਰਣਜੀਤ ਕੌਰ ਅਤੇ ਸੁਖਵਿੰਦਰ ਸਿੰਘ ਬੱਬਰ ’ਤੇ ਆਧਾਰਿਤ ਇਕ 3 ਮੈਂਬਰੀ ਕਮੇਟੀ ਵੀ ਬਣਾਈ ਹੈ। ਇਸ ਦੀ ਕਮਾਨ ਖੁਦ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਾਂਭੀ ਹੈ। ਦਿੱਲੀ ਦੇ ਸਿੱਖਾਂ ਨੂੰ ਜੋੜਨ ਅਤੇ ਉਨ੍ਹਾਂ ਨੂੰ ਕੌਮ ਪ੍ਰਤੀ ਹੋਰ ਜ਼ਿਆਦਾ ਸਮਰਪਿਤ ਕਰਨ ਲਈ ਐੱਸ. ਜੀ. ਪੀ. ਸੀ. ਨੇ ਆਪਣਾ ਖਜ਼ਾਨਾ ਵੀ ਖੋਲ੍ਹ ਦਿੱਤਾ ਹੈ। ਨਾਲ ਹੀ ਸੰਕੇਤ ਦਿੱਤਾ ਹੈ ਕਿ ਸਾਲਾਨਾ ਲਗਭਗ 5 ਕਰੋੜ ਰੁਪਏ ਧਰਮ ਪ੍ਰਚਾਰ ਅਤੇ ਬਾਕੀ ਚੀਜ਼ਾਂ ’ਤੇ ਖਰਚ ਕੀਤੇ ਜਾਣਗੇ।

ਇਹ ਵੀ ਪੜ੍ਹੋ: ਸਕੂਲ ਬੱਸ ਦੀ ਖਿੜਕੀ ’ਚੋਂ ਵਿਦਿਆਰਥੀ ਨੇ ਬਾਹਰ ਕੱਢਿਆ ਮੂੰਹ, ਖੰਭੇ ਨਾਲ ਟਕਰਾ ਹੋਈ ਮੌਤ

ਦਿੱਲੀ ’ਚ ਧਰਮ ਪ੍ਰਚਾਰ ਦਾ ਸਾਰਾ ਕਾਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਸੀ ਪਰ ਬਦਲੇ ਸਿਆਸੀ ਸਮੀਕਰਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤੇ ਹੋਏ ਕਮੇਟੀ ਮੈਂਬਰਾਂ ਵੱਲੋਂ ਆਪਣਾ ਵੱਖਰਾ ਧੜਾ ਬਣਾਉਣ ਤੋਂ ਬਾਅਦ ਹੁਣ ਐੱਸ. ਜੀ. ਪੀ. ਸੀ. ਨੇ ਦਿੱਲੀ ’ਚ ਬਰਾਬਰ ਧਰਮ ਪ੍ਰਚਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਲਾਲ ਕਿਲ੍ਹਾ ਸਮਾਰੋਹ : PM ਮੋਦੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ’ਤੇ ਸਿੱਕਾ ਤੇ ਡਾਕ ਟਿਕਟ ਜਾਰੀ

ਦਿੱਲੀ ਦੀਆਂ ਸੰਗਤਾਂ ਨੂੰ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਲਈ ਐੱਸ. ਜੀ. ਪੀ. ਸੀ. ਨੇ ਆਪਣੀਆਂ 2 ਬੱਸਾਂ ਭੇਜ ਦਿੱਤੀਆਂ ਹਨ। ਇਸ ਤੋਂ ਇਲਾਵਾ ਵੱਡੇ ਪੱਧਰ ’ਤੇ ਦਿੱਲੀ ’ਚ ਧਰਮ ਪ੍ਰਚਾਰ ਦੇ ਤਹਿਤ ਕੀਰਤਨ ਦਰਬਾਰ ਕਰਵਾਏ ਜਾਣਗੇ। ਇਸ ਦੇ ਨਾਲ ਹੀ ਐੱਸ. ਜੀ. ਪੀ. ਸੀ. ਸਿਹਤ ਸਹੂਲਤਾਂ ’ਤੇ ਵੀ ਵਿਸ਼ੇਸ਼ ਧਿਆਨ ਦੇਵੇਗੀ। ਕਮੇਟੀ ਦਿੱਲੀ ਦੀਆਂ ਸੰਗਤਾਂ ਲਈ ਐੱਮ. ਆਰ. ਆਈ., ਐਕਸ-ਰੇ, ਸਮੇਤ ਕਈ ਮੈਡੀਕਲ ਸਹੂਲਤਾਂ ਮੁਫਤ ਦੇਣ ਦੀ ਤਿਆਰੀ ਕਰ ਰਹੀ ਹੈ। ਕੁੱਲ ਮਿਲਾ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਹਮੋ-ਸਾਹਮਣੇ ਆ ਗਈਆਂ ਹਨ।

ਇਹ ਵੀ ਪੜ੍ਹੋ: ਰਾਜਸਥਾਨ ’ਚ 300 ਸਾਲ ਪੁਰਾਣੇ ਮੰਦਰ ’ਤੇ ਚੱਲਿਆ ਬੁਲਡੋਜ਼ਰ

ਅਦਾਲਤ ਦੇ ਫ਼ੈਸਲੇ ’ਤੇ ਸਾਰਿਆਂ ਦੀਆਂ ਨਜ਼ਰਾਂ, ਵਿਗੜ ਸਕਦੀ ਹੈ ‘ਖੇਡ’
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 22 ਜਨਵਰੀ ਨੂੰ ਹੋਈ ਅੰਦਰੂਨੀ ਚੋਣ ਨੂੰ ਲੈ ਕੇ ਅਦਾਲਤ ’ਚ ਮਾਮਲਾ ਪੁੱਜਾ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਦਿੱਲੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ, ਅਗਲੀ ਤਾਰੀਕ 7 ਮਈ ਦੀ ਪੈ ਗਈ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਅਦਾਲਤ ਮੁੜ ਚੋਣਾਂ ਕਰਵਾਉਣ ਦਾ ਹੁਕਮ ਦੇ ਸਕਦੀ ਹੈ। ਲਿਹਾਜਾ ਮੰਨਿਆ ਜਾ ਰਿਹਾ ਹੈ ਕਿ 2 ਤੋਂ 3 ਮੈਂਬਰਾਂ ਦੇ ਕ੍ਰਾਸ ਵੋਟਿੰਗ ਕਰਨ ਨਾਲ ਖੇਡ ਵਿਗੜ ਸਕਦੀ ਹੈ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
 


author

Tanu

Content Editor

Related News