ਸੈਕਸ ਸਬੰਧੀ ਸਿਹਤ ਟੈਸਟ ਅਜੇ ਵੀ ਦਿਵਿਆਂਗ ਔਰਤਾਂ ਲਈ ਵੱਡੀ ਚੁਣੌਤੀ

03/15/2020 9:28:42 PM

ਨਵੀਂ ਦਿੱਲੀ (ਟਾ.)-ਦੇਸ਼ ਭਰ 'ਚ ਦਿਵਿਆਂਗ ਔਰਤਾਂ ਲਈ ਸੈਕਸ ਸਬੰਧੀ, ਬੱਚਿਆਂ ਨੂੰ ਜਨਮ ਦੇਣ ਸਬੰਧੀ, ਮਾਹਵਾਰੀ ਸਬੰਧੀ ਸਮੱਸਿਆਵਾਂ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਔਰਤਾਂ ਦੇ ਮਸਲਿਆਂ ਵਾਰੇ ਸਵੈਮਸੇਵੀ ਗੈਰ-ਸਰਕਾਰੀ ਜਥੇਬੰਦੀ 'ਪਾਰ ਕਰੋ ਰੁਕਾਵਟਾਂ' ਵਲੋਂ ਕੀਤੀ ਗਈ ਇਕ ਖੋਜ ਤੋਂ ਬਾਅਦ ਔਰਤਾਂ ਨੂੰ ਅਜਿਹੇ ਮਸਲਿਆਂ ਬਾਰੇ ਮਾਹਿਰਾਂ ਦੇ ਮਸ਼ਵਰੇ ਦੇਣ 'ਤੇ ਜ਼ੋਰ ਦਿੱਤਾ ਗਿਆ। ਜਥੇਬੰਦੀ ਦੀ ਆਗੂ ਆਭਾ ਖੇਤਰਪਾਲ, ਜਿਹੜੀ ਖੁਦ ਵੀਲ੍ਹਚੇਅਰ 'ਤੇ ਕੰਮ ਕਰ ਰਹੀ ਹੈ, ਨੇ ਕਿਹਾ ਹੈ ਕਿ ਦਿਵਿਆਂਗ ਔਰਤਾਂ ਵਿਚੋਂ 72 ਫੀਸਦੀ ਸਿਹਤ ਦੀ ਬਾਕਾਇਦਾ ਜਾਂਚ-ਪੜਤਾਲ ਨਹੀਂ ਕਰਾਉਂਦੀਆਂ। ਭਾਵੇਂ ਅੱਧੀਆਂ ਨਾਲੋਂ ਵੱਧ ਔਰਤਾਂ ਨੂੰ ਟੈਸਟਾਂ ਬਾਰੇ ਜਾਣਕਾਰੀ ਹੈ ਪਰ 88 ਫੀਸਦੀ ਔਰਤਾਂ ਮੈਮੋਗ੍ਰਾਮ, ਪੀ. ਏ. ਪੀ. ਸਮੀਅਰ ਅਤੇ ਹੋਰ ਟੈਸਟਾਂ ਲਈ ਕਦੇ ਨਹੀਂ ਗਈਆਂ। ਉਨ੍ਹਾਂ ਵਿਚੋਂ 58 ਫੀਸਦੀ ਨੇ ਇਹ ਕਿਹਾ ਕਿ ਉਹ ਜਾਂਚ-ਪੜਤਾਲ ਦੌਰਾਨ ਔਕੜਾਂ ਦਾ ਸਾਹਮਣਾ ਕਰਦੀਆਂ ਰਹੀਆਂ ਹਨ।


Sunny Mehra

Content Editor

Related News