ਕੇਰਲ ’ਚ ਆਦਿਵਾਸੀ ਕੁੜੀਆਂ ਦਾ ਸੈਕਸ ਸ਼ੋਸ਼ਣ ਕਰ ਰਿਹੈ ਡਰੱਗ ਮਾਫੀਆ, 6 ਨੇ ਕੀਤੀ ਖੁਦਕੁਸ਼ੀ

Monday, Jan 17, 2022 - 01:31 PM (IST)

ਕੇਰਲ ’ਚ ਆਦਿਵਾਸੀ ਕੁੜੀਆਂ ਦਾ ਸੈਕਸ ਸ਼ੋਸ਼ਣ ਕਰ ਰਿਹੈ ਡਰੱਗ ਮਾਫੀਆ, 6 ਨੇ ਕੀਤੀ ਖੁਦਕੁਸ਼ੀ

ਤਿਰੂਵਨੰਤਪੁਰਮ– ਕੇਰਲ ਦੇ ਤਿਰੂਵਨੰਤਪੁਰਮ ਦੀਆਂ ਆਦਿਵਾਸੀ ਬਸਤੀਆਂ ਵਿਚ ਪਿਛਲੇ 2 ਮਹੀਨਿਆਂ ਵਿਚ ਸੈਕਸ ਸ਼ੋਸ਼ਣ ਤੋਂ ਬਾਅਦ 2 ਨਾਬਾਲਗ ਬੱਚੀਆਂ ਸਮੇਤ 6 ਆਦਿਵਾਸੀ ਕੁੜੀਆਂ ਨੇ ਖੁਦਕੁਸ਼ੀ ਕਰ ਲਈ। ਪਿਛਲੇ ਕੁਝ ਮਹੀਨਿਆਂ ਵਿਚ ਖੁਦਕੁਸ਼ੀ ਦੇ 8 ਮਾਮਲਿਆਂ ਵਿਚੋਂ 6 ਦੀ ਮੌਤ ਹੋ ਗਈ ਜਦਕਿ 2 ਬੱਚ ਗਈਆਂ ਹਨ। ਅਜਿਹੀਆਂ ਖਬਰਾਂ ਹਨ ਕਿ ਸੂਬੇ ਦੀਆਂ ਆਦਿਵਾਸੀ ਬਸਤੀਆਂ ਵਿਚ ਡਰੱਗ ਮਾਫੀਆਵਾਂ ਵਲੋਂ ਕੁੜੀਆਂ ਦਾ ਸੈਕਸ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਦਿਵਾਸੀ ਬੱਚੀਆਂ ’ਤੇ ਡਰੱਗ ਮਾਫੀਆਵਾਂ ਦੇ ਇਸ ਕਹਿਰ ਖਿਲਾਫ ਜ਼ਿਲਾ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ।

ਤਿਰੂਵਨੰਤਪੁਰਮ ਜ਼ਿਲੇ ਵਿਚ ਵਿਥੁਰਾ ਅਤੇ ਪਲੋਦੇ ਪੁਲਸ ਥਾਣਾ ਅਧੀਨ 192 ਤੋਂ ਵਧ ਆਦਿਵਾਸੀ ਬਸਤੀਆਂ ਹਨ ਜਿਥੇ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਹਨ। ਇਸ ਦੌਰਾਨ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸ਼ਨੀਵਾਰ ਨੂੰ ਮਹਿਲਾ ਅਤੇ ਬਾਲ ਵਿਕਾਸ ਦੇ ਪ੍ਰਧਾਨ ਸਕੱਤਰ ਨੂੰ ਵਿਥੁਰਾ ਖੇਤਰ ਵਿਚ ਬੱਚੀਆਂ ਦੀ ਖੁਦਕੁਸ਼ੀ ’ਤੇ ਵਿਸਤਾਰਤ ਰਿਪੋਰਟ ਮੰਗੀ ਹੈ।


author

Rakesh

Content Editor

Related News