ਔਰਤ ਨੇ ਮੋੜੀ ਸਕੂਟੀ, ਭਿੜ ਗਈਆਂ ਕੇਰਲ ਦੇ CM ਦੇ ਕਾਫਲੇ ਦੀਆਂ ਗੱਡੀਆਂ

Tuesday, Oct 29, 2024 - 05:50 AM (IST)

ਔਰਤ ਨੇ ਮੋੜੀ ਸਕੂਟੀ, ਭਿੜ ਗਈਆਂ ਕੇਰਲ ਦੇ CM ਦੇ ਕਾਫਲੇ ਦੀਆਂ ਗੱਡੀਆਂ

ਤਿਰੂਵਨੰਤਪੁਰਮ - ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਕਾਫਲੇ ਦੀਆਂ ਕਈ ਗੱਡੀਆਂ ਅੱਜ ਸ਼ਾਮ ਆਪਸ ’ਚ ਟਕਰਾ ਗਈਆਂ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਦੇ ਕਾਫ਼ਲੇ ਅੱਗੇ ਜਾ ਰਹੀ ਇਕ ਔਰਤ ਨੇ ਅਚਾਨਕ ਆਪਣੀ ਸਕੂਟੀ ਸੱਜੇ ਪਾਸੇ ਮੋੜ ਲਈ, ਜਿਸ ਕਾਰਨ ਕਾਫ਼ਲੇ ’ਚ ਅੱਗੇ ਜਾ ਰਹੀ ਗੱਡੀ ਨੂੰ ਅਚਾਨਕ ਰੁਕਣਾ ਪਿਆ। ਮੁੱਖ ਮੰਤਰੀ ਦੀ ਕਾਰ ਨੂੰ ਮਾਮੂਲੀ ਨੁਕਸਾਨ ਹੋਇਆ ਹੈ ਪਰ ਉਹ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਪੁਲਸ ਵਿਭਾਗ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


author

Inder Prajapati

Content Editor

Related News