ਪੁਲਵਾਮਾ ਹਮਲਾ- ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਵਧੇ ਕਈ ਹੱਥ

Sunday, Feb 17, 2019 - 02:00 AM (IST)

ਪੁਲਵਾਮਾ ਹਮਲਾ- ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਵਧੇ ਕਈ ਹੱਥ

ਨਵੀਂ ਦਿੱਲੀ - ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਵਿੱਤੀ ਮਦਦ ਲਈ ਕਈ ਹੱਥ ਅੱਗੇ ਵਧੇ ਹਨ। ਇਨ੍ਹਾਂ 'ਚ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਸਮਾਜਿਕ ਕਾਰਜਾਂ ਵਿਚ ਜੁਟੀ ਰਿਲਾਇੰਸ ਫਾਊਂਡੇਸ਼ਨ, ਬਾਲੀਵੁੱਡ ਸਟਾਰ ਅਮਿਤਾਭ ਬੱਚਨ, ਸਾਬਕਾ ਕ੍ਰਿਕਟਰ ਵਰਿੰਦਰ  ਸਹਿਵਾਗ ਤੇ ਮੁੱਕੇਬਾਜ਼ ਵਿਜੇਂਦਰ ਸ਼ਾਮਲ ਹਨ। ਇਨ੍ਹਾਂ ਸਭ ਨੇ ਮਦਦ ਦਾ ਐਲਾਨ ਕੀਤਾ ਹੈ। 
ਮੁਕੇਸ਼ ਅੰਬਾਨੀ
ਬੱਚਿਆਂ ਨੂੰ ਨੌਕਰੀ ਤੇ ਪਰਿਵਾਰਾਂ ਦਾ ਪੂਰਾ ਖਰਚ ਉਠਾਉਣ ਦਾ ਐਲਾਨ।
ਅਮਿਤਾਭ ਬੱਚਨ
ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ।
ਵਰਿੰਦਰ ਸਹਿਵਾਗ
ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਦੀ ਸਿੱਖਿਆ ਦਾ ਖਰਚ ਉਠਾਉਣ ਦਾ ਐਲਾਨ।
ਵਿਜੇਂਦਰ ਸਿੰਘ
ਸਟਾਰ ਮੁੱਕੇਬਾਜ਼ ਪਰਿਵਾਰਕ ਮੈਂਬਰਾਂ ਨੂੰ ਦੇਣਗੇ ਇਕ ਮਹੀਨੇ ਦੀ ਤਨਖਾਹ।


author

KamalJeet Singh

Content Editor

Related News