ਰਾਹੁਲ ਦੀ ED ’ਚ ਪੇਸ਼ੀ ਤੋਂ ਪਹਿਲਾਂ ਕਈ ਕਾਂਗਰਸੀ ਵਰਕਰ ਗ੍ਰਿਫ਼ਤਾਰ, ਕਿਹਾ- ਸੱਚ ਝੁੱਕੇਗਾ ਨਹੀਂ

Monday, Jun 13, 2022 - 10:43 AM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨੈਸ਼ਨਲ ਹੈਰਾਲਡ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਪੁਲਸ ਨੇ ਪਾਰਟੀ ਹੈੱਡਕੁਆਰਟਰ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ ਅਤੇ ਪੇਸ਼ੀ ਦਾ ਵਿਰੋਧ ਕਰ ਰਹੇ ਕਈ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਨੇ ਪਾਰਟੀ ਹੈੱਡਕੁਆਰਟਰ 24 ਅਕਬਰ ਰੋਡ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰਕੇ ਅਣਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਤਾਂ ਜੋ ਕਾਂਗਰਸੀ ਵਰਕਰ ਇਸ ਦੇ ਵਿਰੋਧ ’ਚ ਸੱਤਿਆਗ੍ਰਹਿ ਨਾ ਕਰਨ ਸਕਣ ਅਤੇ ਧਰਨਾ ਪ੍ਰਦਰਸ਼ਨ ’ਚ ਸ਼ਾਮਲ ਨਾ ਹੋਣ।

ਇਹ ਵੀ ਪੜ੍ਹੋ- ‘ਨੈਸ਼ਨਲ ਹੈਰਾਲਡ’ ਮਾਮਲੇ ’ਚ ਅੱਜ ED ਸਾਹਮਣੇ ਪੇਸ਼ ਹੋਣਗੇ ਰਾਹੁਲ ਗਾਂਧੀ

PunjabKesari

ਸੁਰਜੇਵਾਲਾ ਕਿਹਾ ਕਿ ਅਜਿਹੇ ਕਦਮਾਂ ਨਾਲ ਕਾਂਗਰਸੀ ਵਰਕਰ ਬਿਨਾਂ ਡਰੇ ਅਤੇ ਬਿਨਾਂ ਝੁੱਕੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੱਤਿਆਗ੍ਰਹਿ ਕਰਨਗੇ। ਉਨ੍ਹਾਂ ਕਿਹਾ ਕਿ ਸੱਤਿਆਗ੍ਰਹਿ ਮਾਰਚ ਸ਼ਾਂਤਮਈ ਅਤੇ ਗਾਂਧੀਵਾਦੀ ਢੰਗ ਨਾਲ ਕੱਢਿਆ ਜਾਵੇਗਾ ਅਤੇ ਸਾਰੇ ਸੱਤਿਆਗ੍ਰਹਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਧਰਨਾ ਦੇਣਗੇ। ਸਰਕਾਰ ਦੇ ਜ਼ੁਲਮ ਪਾਰਟੀ ਵਰਕਰ ਨਾ ਡਰਨਗੇ, ਨਾ ਪਿੱਛੇ ਹੱਟਣਗੇ ਅਤੇ ਉਸ ਦੀਆਂ ਨੀਤੀਆਂ ਵਿਰੁੱਧ ਲੜਾਈ ਲੜਨਗੇ, ਧਰਨਾ ਦੇਣਗੇ ਅਤੇ ਮੁਜ਼ਾਹਰੇ ਕਰਨਗੇ।

ਇਹ ਵੀ ਪੜ੍ਹੋ- ਨੈਸ਼ਨਲ ਹੈਰਾਲਡ ਕੇਸ: ED ਨੇ ਭੇਜਿਆ ਸੰਮਨ, ਸੋਨੀਆ ਗਾਂਧੀ ਅਤੇ ਰਾਹੁਲ ਦੀਆਂ ਵਧੀਆਂ ਮੁਸ਼ਕਲਾਂ

ਬੁਲਾਰੇ ਨੇ ਕਿਹਾ ਕਿ 1937 ਵਿਚ ਸਥਾਪਿਤ ਹੋਇਆ ਨੈਸ਼ਨਲ ਹੈਰਾਲਡ ਅਖਬਾਰ ਮੁਸੀਬਤ ਵਿਚ ਸੀ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਤੋਂ ਅਸਮਰੱਥ ਸੀ, ਇਸ ਲਈ ਪਾਰਟੀ ਨੇ 2002 ਤੋਂ 2011 ਤੱਕ 90 ਕਰੋੜ ਰੁਪਏ ਦੇ ਕੇ ਸੰਸਥਾਨ ਨੂੰ ਚਲਾਉਣ ’ਚ ਮਦਦ ਕਰ ਦੇਸ਼ ਦੀ ਵਿਰਾਸਤ ਨੂੰ ਬਚਾਉਣ ਦਾ ਕੰਮ ਕੀਤਾ ਸੀ। ਇਸ ਰਕਮ ’ਚੋਂ 67 ਕਰੋੜ ਰੁਪਏ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਹੋਰ ਦੇਣਦਾਰੀਆਂ ਵਜੋਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਵਿਰਾਸਤ ਨੂੰ ਬਚਾਉਣ ਲਈ ਦ੍ਰਿੜ ਸੰਕਲਪ ਹੈ ਅਤੇ ਉਸ ਨੂੰ ਕੋਈ ਝੁੱਕਾ ਨਹੀਂ ਸਕਦਾ। ਇਸ ਲਈ ਪਾਰਟੀ ਵਰਕਰ ਸਰਕਾਰ ਦੀ ਇਸ ਬੇਇਨਸਾਫੀ ਵਿਰੁੱਧ ਲਗਾਤਾਰ ਲੜਾਈ ਲੜਨਗੇ।


Tanu

Content Editor

Related News