ਕਰਨਾਟਕ ''ਚ ਵਾਪਰਿਆ ਭਿਆਨਕ ਹਾਦਸਾ, ਆਟੋ ਰਿਕਸ਼ਾ-ਟਰੱਕ ਦੀ ਟੱਕਰ ''ਚ 7 ਔਰਤਾਂ ਦੀ ਮੌਤ

Saturday, Nov 05, 2022 - 09:40 AM (IST)

ਕਰਨਾਟਕ ''ਚ ਵਾਪਰਿਆ ਭਿਆਨਕ ਹਾਦਸਾ, ਆਟੋ ਰਿਕਸ਼ਾ-ਟਰੱਕ ਦੀ ਟੱਕਰ ''ਚ 7 ਔਰਤਾਂ ਦੀ ਮੌਤ

ਬੀਦਰ (ਭਾਸ਼ਾ)- ਕਰਨਾਟਕ ਦੇ ਬੀਦਰ 'ਚ ਚਿੱਟਾਗੁੱਪਾ ਤਾਲੁਕ ਦੇ ਇਕ ਪਿੰਡ 'ਚ ਸ਼ੁੱਕਰਵਾਰ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰਿਆ। ਇਕ ਆਟੋ ਰਿਕਸ਼ਾ ਅਤੇ ਟਰੱਕ ਵਿਚਾਲੇ ਆਹਮਣੇ-ਸਾਹਮਣੇ ਦੀ ਟੱਕਰ 'ਚ 7 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਹ ਔਰਤਾਂ ਮਜ਼ਦੂਰ ਸਨ ਅਤੇ ਕੰਮ ਤੋਂ ਬਾਅਦ ਆਟੋ ਰਿਕਸ਼ਾ 'ਤੇ ਘਰ ਪਰਤ ਰਹੀਆਂ ਸਨ।

ਇਹ ਵੀ ਪੜ੍ਹੋ : ਹੈਰਾਨੀਜਨਕ! ਝਾਰਖੰਡ 'ਚ 23 ਦਿਨ ਦੀ ਬੱਚੀ ਦੇ ਢਿੱਡ 'ਚੋਂ ਕੱਢੇ ਗਏ 8 ਭਰੂਣ

ਆਟੋ ਰਿਕਸ਼ਾ ਦੀ ਬਰਮਾਲਖੇੜਾ ਸਰਕਾਰੀ ਸਕੂਲ ਨੇੜੇ ਟਰੱਕ ਨਾਲ ਟੱਕਰ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪਾਰਬਤੀ (40), ਪ੍ਰਭਾਵਤੀ (36), ਗੁੰਡੰਮਾ (60), ਯਦੰਮਾ (40), ਜਗੰਮਾ (34), ਈਸ਼ਵਰੰਮਾ (55) ਅਤੇ ਰੂਕਮਣੀ ਬਾਈ (60) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਹੋਏ 11 ਲੋਕਾਂ 'ਚ ਦੋਵੇਂ ਵਾਹਨ ਡਰਾਈਵਰ ਵੀ ਸ਼ਾਮਲ ਹਨ। ਜ਼ਖ਼ਮੀਆਂ 'ਚੋਂ 2 ਦੀ ਹਾਲਤ ਗੰਭੀਰ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News