ਗੰਗਾ ਵਿਚਕਾਰ ਫਸ ਗਏ ਪੰਜਾਬੀ ਮੁੰਡੇ ! ''ਮੌਤ'' ਤੋਂ ਖਿਚ ਲਿਆਈ ਪੁਲਸ

Monday, Oct 13, 2025 - 11:46 AM (IST)

ਗੰਗਾ ਵਿਚਕਾਰ ਫਸ ਗਏ ਪੰਜਾਬੀ ਮੁੰਡੇ ! ''ਮੌਤ'' ਤੋਂ ਖਿਚ ਲਿਆਈ ਪੁਲਸ

ਨੈਸ਼ਨਲ ਡੈਸਕ : ਹਰਿਦੁਆਰ ਦੇ ਦੂਧੀਆਂਬੰਦ ਖੇਤਰ ਵਿੱਚ ਐਤਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਗੰਗਾ ਨਦੀ ਦੇ ਵਿਚਕਾਰ ਬਣੇ ਇੱਕ ਟਾਪੂ 'ਤੇ ਸੱਤ ਸ਼ਰਧਾਲੂ ਅਚਾਨਕ ਵਧੇ ਪਾਣੀ ਦੇ ਪੱਧਰ ਕਾਰਨ ਫਸ ਗਏ। ਤੇਜ਼ ਵਾਹਅ ਦੇ ਵਿਚਕਾਰ ਇਹ ਸ਼ਰਧਾਲੂ ਅਸਮਰਥ ਹੋ ਕੇ ਮਦਦ ਦਾ ਇੰਤਜ਼ਾਰ ਕਰਦੇ ਰਹੇ। ਇਹ ਸ਼ਰਧਾਲੂ ਜਲੰਧਰ, ਪੰਜਾਬ, ਮੇਰਠ ਤੇ ਪੱਛਮੀ ਬੰਗਾਲ ਤੋਂ ਇਸ਼ਨਾਨ ਕਰਨ ਲਈ ਪਹੁੰਚੇ ਸਨ। ਜਾਣਕਾਰੀ ਅਨੁਸਾਰ ਉਹ ਹੌਲੀ-ਹੌਲੀ ਅੱਗੇ ਵਧਦੇ ਹੋਏ ਨਦੀ ਦੇ ਵਿਚਕਾਰ ਬਣੇ ਟਾਪੂ ਤੱਕ ਪਹੁੰਚ ਗਏ ਸਨ ਪਰ ਇਸੇ ਦੌਰਾਨ ਉੱਪਰੀ ਗੰਗਾ ਨਹਿਰ ਤੋਂ ਪਾਣੀ ਛੱਡੇ ਜਾਣ ਕਾਰਨ ਧਾਰਾ ਅਚਾਨਕ ਤੇਜ਼ ਹੋ ਗਈ ਅਤੇ ਉਹ ਵਿਚਕਾਰ ਫਸ ਗਏ।
ਇੱਕ ਘੰਟੇ ਤੱਕ ਚੱਲਿਆ ਬਚਾਅ ਅਭਿਆਨ
ਖ਼ਬਰ ਮਿਲਦੇ ਹੀ ਜਲ ਪੁਲਸ ਦੇ ਗੋਤਾਖੋਰਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਗੋਤਾਖੋਰਾਂ ਜਾਨੂ ਪਾਲ, ਅਮਿਤ ਪੁਰੋਹਿਤ, ਵਿਕ੍ਰਾਂਤ ਅਤੇ ਸੰਨੀ ਕੁਮਾਰ ਨੇ ਬਿਨਾਂ ਸਮਾਂ ਗੁਆਏ ਗੰਗਾ ਦੀਆਂ ਤੇਜ਼ ਲਹਿਰਾਂ ਵਿੱਚ ਉਤਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਰੱਸੀਆਂ ਦੇ ਸਹਾਰੇ ਸ਼ਰਧਾਲੂਆਂ ਤੱਕ ਪਹੁੰਚ ਬਣਾਈ ਅਤੇ ਕਰੀਬ ਇੱਕ ਘੰਟੇ ਤੱਕ ਚੱਲੇ ਇਸ ਰੋਮਾਂਚਕ ਅਭਿਆਨ ਤੋਂ ਬਾਅਦ ਇੱਕ-ਇੱਕ ਕਰਕੇ ਸਾਰਿਆਂ ਨੂੰ ਕਿਨਾਰੇ ਤੱਕ ਲਿਆਉਣ ਵਿੱਚ ਸਫ਼ਲਤਾ ਹਾਸਲ ਕੀਤੀ ਜਲ ਪੁਲਸ ਨੇ ਮੌਤ ਨਾਲ ਜੰਗ ਜਿੱਤ ਕੇ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਬਚਾਏ ਗਏ ਸ਼ਰਧਾਲੂਆਂ ਵਿੱਚ ਰਾਹੁਲ (18) (ਜਲੰਧਰ), ਅਮਿਤ ਕੁਮਾਰ, ਰਾਹੁਲ ਕੁਮਾਰ (ਪੰਜਾਬ), ਅਭਿਸ਼ੇਕ ਅਤੇ ਲੱਕੀ (ਮੇਰਠ), ਅਰੁਣ (ਜਲੰਧਰ), ਸ਼ੁਭਮ ਚੈਟਰਜੀ ਅਤੇ ਸੌਮਿਕ ਮੁਖਰਜੀ (ਪੱਛਮੀ ਬੰਗਾਲ) ਸ਼ਾਮਲ ਹਨ। ਸੁਰੱਖਿਅਤ ਬਾਹਰ ਆਉਣ ਤੋਂ ਬਾਅਦ, ਸ਼ਰਧਾਲੂਆਂ ਨੇ ਰਾਹਤ ਦਾ ਸਾਹ ਲਿਆ ਅਤੇ ਜਲ ਪੁਲਸ ਦੇ ਜਵਾਨਾਂ ਦੀ ਬਹਾਦਰੀ ਦੀ ਤਾਰੀਫ਼ ਕਰਦੇ ਹੋਏ “ਹਰ-ਹਰ ਗੰਗੇ” ਅਤੇ “ਜਲ ਪੁਲਸ ਜ਼ਿੰਦਾਬਾਦ” ਦੇ ਨਾਅਰੇ ਲਗਾਏ।
ਸੀਓ ਸਿਟੀ ਨੇ ਕੀਤੀ ਤਾਰੀਫ਼, ਸ਼ਰਧਾਲੂਆਂ ਨੂੰ ਹਦਾਇਤ
ਸੀਓ ਸਿਟੀ ਸ਼ਿਸ਼ੂਪਾਲ ਸਿੰਘ ਨੇਗੀ ਨੇ ਇਸ ਘਟਨਾ ਬਾਰੇ ਦੱਸਿਆ ਕਿ ਜਲ ਪੁਲਸ ਦੀ ਚੌਕਸੀ ਅਤੇ ਗੋਤਾਖੋਰਾਂ ਦੀ ਤਤਪਰਤਾ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਗੰਗਾ ਦੇ ਤੇਜ਼ ਬਹਾਵ ਤੋਂ ਦੂਰ ਰਹਿਣ ਅਤੇ ਸਿਰਫ਼ ਨਿਰਧਾਰਤ ਇਸ਼ਨਾਨ ਖੇਤਰ ਵਿੱਚ ਹੀ ਇਸ਼ਨਾਨ ਕਰਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Shubam Kumar

Content Editor

Related News