ਗੰਗਾ ''ਚ ਬਿਨਾਂ ਰਜਿਸਟ੍ਰੇਸ਼ਨ ਦੇ ਨਹੀਂ ਚੱਲੇਗੀ ਕਿਸ਼ਤੀ, ਨਿਯਮ ਤੋੜਨ ''ਤੇ ਹੋਵੇਗੀ ਸਖ਼ਤ ਕਾਰਵਾਈ
Thursday, Mar 19, 2026 - 02:35 PM (IST)
ਵਾਰਾਣਸੀ: ਪਵਿੱਤਰ ਸ਼ਹਿਰ ਕਾਸ਼ੀ ਵਿੱਚ ਬਹੁਤ ਸਾਰੇ ਸ਼ਰਦਾਲੂ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦੇ ਦਰਸ਼ਨ, ਮਾਂ ਗੰਗਾ ਦੀ ਆਰਤੀ ਕਰਨ ਅਤੇ ਘਾਟਾਂ ਦੀ ਸੁੰਦਰਤਾ ਦਾ ਆਨੰਦ ਲੈਣ ਲਈ ਆਉਂਦੇ ਹਨ। ਕਿਸ਼ਤੀਆਂ ਵਿੱਚ ਬੈਠਣ ਨੂੰ ਲੈ ਕੇ ਵਿਵਾਦ ਅਤੇ ਸੈਲਾਨੀਆਂ ਤੋਂ ਵੱਧ ਕਿਰਾਇਆ ਵਸੂਲਣ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਦੌਰਾਨ ਕਾਸ਼ੀ ਵਿਚ ਗੰਗਾ ਨਦੀ 'ਚ ਕਿਸ਼ਤੀ ਸੈਰ ਕਰਨ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ
ਪੁਲਸ ਕਮਿਸ਼ਨਰ ਮੋਹਿਤ ਅਗਰਵਾਲ ਨੇ ਨਾਵਿਕਾਂ ਨਾਲ ਅਹਿਮ ਬੈਠਕ ਕਰਨ ਤੋਂ ਬਾਅਦ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਵਾਰਾਣਸੀ ਵਿੱਚ ਇੱਕ ਹਫ਼ਤੇ ਦੇ ਅੰਦਰ ਸਾਰੀਆਂ ਕਿਸ਼ਤੀਆਂ ਦਾ ਪੰਜੀਕਰਨ (ਰਜਿਸਟ੍ਰੇਸ਼ਨ) ਕਰਵਾਉਣਾ ਲਾਜ਼ਮੀ ਹੋਵੇਗਾ। ਯਾਨੀ ਬੁੱਧਵਾਰ ਨੂੰ ਟ੍ਰੈਫਿਕ ਆਡੀਟੋਰੀਅਮ ਵਿੱਚ ਕਿਸ਼ਤੀ ਚਾਲਕਾਂ ਨਾਲ ਹੋਈ ਮੀਟਿੰਗ ਵਿੱਚ ਪੁਲਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਗੰਗਾ ਵਿੱਚ ਲਾਈਫ ਜੈਕਟਾਂ ਅਤੇ ਰਜਿਸਟ੍ਰੇਸ਼ਨ ਤੋਂ ਬਿਨਾਂ ਕਿਸੇ ਵੀ ਕਿਸ਼ਤੀ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਅਗਲੇ ਹਫ਼ਤੇ ਤੋਂ ਗੰਗਾ ਵਿੱਚ ਸਿਰਫ਼ ਉਹੀ ਕਿਸ਼ਤੀਆਂ ਚੱਲ ਸਕਣਗੀਆਂ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਗਰ ਨਿਗਮ ਕੋਲ ਹੋਵੇਗੀ। ਜੇਕਰ ਕੋਈ ਕਿਸ਼ਤੀ ਬਿਨਾਂ ਰਜਿਸਟ੍ਰੇਸ਼ਨ ਦੇ ਚੱਲਦੀ ਪਾਈ ਗਈ ਤਾਂ ਜਲ ਪੁਲਸ ਵੱਲੋਂ ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ
ਸੁਰੱਖਿਆ ਨਿਯਮਾਂ ਦੀ ਪਾਲਣਾ ਜ਼ਰੂਰੀ:
ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੁਰੱਖਿਆ ਦੇ ਪੱਖੋਂ ਹੇਠ ਲਿਖੇ ਨਿਯਮ ਲਾਗੂ ਰਹਿਣਗੇ...
ਲਾਈਫ ਜੈਕਟ ਲਾਜ਼ਮੀ: ਕਿਸ਼ਤੀ 'ਤੇ ਸਵਾਰ ਹਰ ਵਿਅਕਤੀ ਲਈ ਲਾਈਫ ਜੈਕਟ ਹੋਣੀ ਜ਼ਰੂਰੀ ਹੈ। ਬਿਨਾਂ ਜੈਕਟ ਦੇ ਕਿਸ਼ਤੀ ਚਲਾਉਣ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।
ਓਵਰਲੋਡਿੰਗ 'ਤੇ ਸਖ਼ਤੀ: ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ 'ਤੇ ਸਵਾਰੀਆਂ ਨੂੰ ਉਤਾਰ ਕੇ ਕਿਸ਼ਤੀ ਨੂੰ ਸੀਜ਼ (Seize) ਕਰ ਦਿੱਤਾ ਜਾਵੇਗਾ।
ਪਾਬੰਦੀਸ਼ੁਦਾ ਖੇਤਰ: ਨਾਵਿਕਾਂ ਨੂੰ ਗੰਗਾ ਦੇ ਜ਼ਿਆਦਾ ਡੂੰਘੇ ਅਤੇ ਖ਼ਤਰਨਾਕ ਇਲਾਕਿਆਂ ਵਿੱਚ ਜਾਣ ਤੋਂ ਵਰਜਿਆ ਗਿਆ ਹੈ। ਉਨ੍ਹਾਂ ਨੂੰ ਸਿਰਫ਼ ਨਿਰਧਾਰਤ ਲਾਈਨ ਦੇ ਅੰਦਰ ਹੀ ਰਹਿਣ ਦੀ ਹਦਾਇਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼
ਸੈਲਾਨੀਆਂ ਨਾਲ ਰੱਖੋ ਚੰਗਾ ਵਿਹਾਰ
ਇਸ ਦੌਰਾਨ ਪੁਲਸ ਕਮਿਸ਼ਨਰ ਵਲੋਂ ਅਪੀਲ ਕੀਤੀ ਗਈ ਹੈ ਕਿ ਕਾਸ਼ੀ ਵਿੱਚ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਸੈਲਾਨੀ ਆਉਂਦੇ ਹਨ, ਇਸ ਲਈ ਉਨ੍ਹਾਂ ਨਾਲ ਨਿਮਰਤਾ ਨਾਲ ਪੇਸ਼ ਆਇਆ ਜਾਵੇ। ਨਾਲ ਹੀ, ਨਾਵਿਕਾਂ ਨੂੰ ਸਿਰਫ਼ ਵਾਜਬ ਕਿਰਾਇਆ ਲੈਣ ਲਈ ਕਿਹਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਦਅਮਨੀ ਜਾਂ ਸ਼ਿਕਾਇਤ ਪੈਦਾ ਨਾ ਹੋਵੇ। ਘਾਟਾਂ 'ਤੇ ਹੋਣ ਵਾਲੀ ਭੀੜ, ਨਜਾਇਜ਼ ਪਾਰਕਿੰਗ ਅਤੇ ਅਣਅਧਿਕਾਰਤ ਸੰਚਾਲਨ 'ਤੇ ਨਜ਼ਰ ਰੱਖਣ ਲਈ ਜਲ ਪੁਲਸ ਨੂੰ ਨਿਯਮਤ ਚੈਕਿੰਗ ਅਭਿਆਨ ਚਲਾਉਣ ਦੇ ਹੁਕਮ ਵੀ ਦਿੱਤੇ ਗਏ ਹਨ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਨਾਵਿਕਾਂ ਨੂੰ ਤੁਰੰਤ ਪੁਲਸ ਨੂੰ ਸੂਚਨਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ - ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ, ਇੰਦੌਰ ਦਾ ਕੰਬਿਆ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
