ਰਾਜਸਥਾਨ ''ਚ ਵਾਪਰਿਆ ਦਰਦਨਾਕ ਹਾਦਸਾ, 7 ਸ਼ਰਧਾਲੂਆਂ ਦੀ ਮੌਤ
Wednesday, Sep 11, 2019 - 08:32 PM (IST)

ਜੈਪੁਰ— ਰਾਜਸਥਾਨ ਦੇ ਜੈਸਲਮੇਰ 'ਚ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਰਾਮਦੇਵਰਾ ਮੰਦਰ 'ਚ ਦਰਸ਼ਨ ਕਰਨ ਆ ਰਹੇ 7 ਸ਼ਰਧਾਲੂਆਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਜੋਧਪੁਰ ਦੇ ਅਸੋਪ 'ਚ ਪਰਿਵਾਰ ਨੂੰ ਰਾਮਦੇਵਰਾ ਦਰਸ਼ਨ ਕਰਨ ਲਈ ਆ ਰਿਹਾ ਸੀ। ਹਾਲਾਂਕਿ ਰਾਸਤੇ 'ਚ ਹੀ ਇਨ੍ਹਾਂ ਦੀ ਸਫਾਰੀ ਗੱਡੀ ਦੀ ਰਾਜਸਥਾਨ ਲੋਕ ਆਵਾਜਾਈ ਦੀ ਬੱਸ ਨਾਲ ਟੱਕਰ ਹੋ ਗਈ। ਜਿਸ 'ਚ ਪਰਿਵਾਰ ਦੇ ਸੱਤ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 3 ਬੱਚੇ ਵੀ ਸ਼ਾਮਲ ਹਨ।