ਕਾਰ ਅਤੇ ਸਰਕਾਰੀ ਬੱਸ ਵਿਚਾਲੇ ਹੋਈ ਜ਼ੋਰਦਾਰ ਟੱਕਰ, 7 ਲੋਕਾਂ ਦੀ ਮੌਤ

Tuesday, Oct 24, 2023 - 02:44 PM (IST)

ਕਾਰ ਅਤੇ ਸਰਕਾਰੀ ਬੱਸ ਵਿਚਾਲੇ ਹੋਈ ਜ਼ੋਰਦਾਰ ਟੱਕਰ, 7 ਲੋਕਾਂ ਦੀ ਮੌਤ

ਤਿਰੂਵੰਨਾਮਲਾਈ (ਭਾਸ਼ਾ)- ਤਾਮਿਲਨਾਡੂ ਦੇ ਤਿਰੂਵੰਨਾਮਲਾਈ ਜ਼ਿਲ੍ਹੇ ਦੇ ਚੇਂਗਮ ਇਲਾਕੇ 'ਚ ਕਾਰ ਅਤੇ ਸਰਕਾਰੀ ਬੱਸ ਦੀ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ, ਜਿਸ ਨਾਲ ਇਸ ਹਾਦਸੇ 'ਚ 5 ਮਜ਼ਦੂਰਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ, ਜਦੋਂ ਕਾਰ 'ਚ ਸਵਾਰ 11 ਲੋਕ ਕ੍ਰਿਸ਼ਨਾਗਿਰੀ ਵੱਲ ਜਾ ਰਹੇ ਸਨ, ਉਦੋਂ ਸੋਮਵਾਰ ਰਾਤ ਤਿੰਡੀਵਨਮ-ਕ੍ਰਿਸ਼ਨਾਗਿਰੀ ਰਾਸ਼ਟਰੀ ਰਾਜਮਾਰਗ 'ਤੇ ਬੈਂਗਲੁਰੂ ਤੋਂ ਆ ਰਹੀ ਤਾਮਿਲਨਾਡੂ ਰਾਜ ਟਰਾਂਸਪੋਰਟ ਨਿਗਮ (ਟੀ.ਐੱਨ.ਐੱਸ.ਟੀ.ਸੀ.) ਦੀ ਬੱਸ ਨਾਲ ਕਾਰ ਟਕਰਾ ਗਈ।

ਇਹ ਵੀ ਪੜ੍ਹੋ : ਦੁਸਹਿਰੇ ਦੇ ਦਿਨ ਵਾਪਰਿਆ ਵੱਡਾ ਹਾਦਸਾ, ਪਲਾਂ 'ਚ ਖ਼ਤਮ ਹੋਇਆ ਪੂਰਾ ਪਰਿਵਾਰ

ਉਨ੍ਹਾਂ ਦੱਸਿਆ ਕਿ ਕਾਰ 'ਚ ਜ਼ਿਆਦਾਤਰ ਲੋਕ ਮਜ਼ਦੂਰ ਸਨ। ਉਨ੍ਹਾਂ ਦੱਸਿਆ ਕਿ ਕਾਰ 'ਚ ਯਾਤਰਾ ਕਰ ਰਹੇ 11 ਲੋਕਾਂ 'ਚੋਂ 7 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖ਼ਮੀਆਂ ਨੂੰ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਅਨੁਸਾਰ ਮਰਨ ਵਾਲਿਆਂ ਦੀ ਪਛਾਣ ਆਸਾਮ ਦੇ ਭੀਨਮਾਲ ਤੀਰਥ, ਕੁੰਚਾ ਰਾਏ, ਦੱਲੂ, ਨਿਕੋਲਸ ਅਤੇ ਨਾਰਾਇਣ ਸੇਠੀ ਅਤੇ ਕਾਰ ਡਰਾਈਵਰ ਪੁਨੀਥ ਕੁਮਾਰ ਅਤੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਕਾਮਰਾਜ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਹੋਸੁਰ ਕੋਲ ਇਕ ਕਾਰਖਾਨੇ 'ਚ ਕੰਮ ਕਰਦੇ ਸਨ ਅਤੇ ਆਯੂਧ ਪੂਜਾ ਦੇ ਦਿਨ ਪੁਡੂਚੇਰੀ ਤੋਂ ਵਾਪਸ ਪਰਤ ਰਹੇ ਸਨ। ਪੁਲਸ ਨੇ ਦੱਸਿਆ ਕਿ ਬੱਸ ਦੇ ਯਾਤਰੀ ਅਤੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਮਾਮਲਾ ਦਰਜ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News