ਪੁਲਸ ਨਾਲ ਮੁਕਾਬਲੇ ''ਚ 7 ਮਾਓਵਾਦੀ ਢੇਰ

Sunday, Dec 01, 2024 - 12:09 PM (IST)

ਹੈਦਰਾਬਾਦ- ਤੇਲੰਗਾਨਾ ਦੇ ਮੁਲੁਗੂ ਜ਼ਿਲ੍ਹੇ ਦੇ ਜੰਗਲੀ ਖੇਤਰ ਵਿਚ ਐਤਵਾਰ ਨੂੰ ਪੁਲਸ ਨਾਲ ਮੁਕਾਬਲੇ ਵਿਚ ਸੱਤ ਮਾਓਵਾਦੀ ਮਾਰੇ ਗਏ। ਪੁਲਸ ਨੇ ਦੱਸਿਆ ਕਿ ਇਹ ਤੇਲੰਗਾਨਾ ਪੁਲਸ ਦੀ ਨਕਸਲ ਵਿਰੋਧੀ ਫੋਰਸ 'ਗ੍ਰੇਹੌਂਡਸ' ਅਤੇ ਮਾਓਵਾਦੀਆਂ ਵਿਚਕਾਰ ਏਤੂਰਾਨਗਰਮ ਦੇ ਜੰਗਲੀ ਖੇਤਰ ਵਿਚ ਤਲਾਸ਼ੀ ਮੁਹਿੰਮ ਦੌਰਾਨ ਇਹ ਮੁਕਾਬਲਾ ਹੋਇਆ। 

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੁਕਾਬਲੇ ਵਿਚ 7 ਮਾਓਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਵਿਚ ਦੋ ਏਕੇ 47 ਰਾਈਫਲਾਂ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਮਾਓਵਾਦੀਆਂ 'ਚ ਪਾਬੰਦੀਸ਼ੁਦਾ ਸੀ. ਪੀ. ਆਈ (ਮਾਓਵਾਦੀ) ਦੀ ਤੇਲੰਗਾਨਾ ਸਟੇਟ ਕਮੇਟੀ (ਯੇਲਾਂਦੂ ਨਰਸੰਪੇਟ) ਦਾ ਸਕੱਤਰ ਕੁਰਸਮ ਮੰਗੂ ਉਰਫ਼ ਭਾਦਰੂ ਵੀ ਸ਼ਾਮਲ ਹੈ।
 


Tanu

Content Editor

Related News