ਵਿਆਹ ਅਤੇ ਹੋਰ ਸਮਾਗਮਾਂ 'ਚ ਬੀਅਰ ਪਰੋਸਣ 'ਤੇ ਲੱਗੀ ਰੋਕ, ਜਾਣੋ ਕਿਉਂ ਲਿਆ ਗਿਆ ਇਹ ਫ਼ੈਸਲਾ

04/10/2023 12:17:39 PM

ਕੇਲਾਂਗ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਆਦਿਵਾਸੀ ਬਹੁਲ ਲਾਹੌਲ ਅਤੇ ਸਪੀਤੀ ਜ਼ਿਲ੍ਹੇ 'ਚ ਕੇਲਾਂਗ ਪੰਚਾਇਤ ਨੇ ਤਿਉਹਾਰਾਂ ਅਤੇ ਵਿਆਹਾਂ 'ਚ ਬੀਅਰ ਪਰੋਸੇ ਜਾਣ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਹੈ ਤਾਂ ਕਿ ਅਜਿਹੇ ਆਯੋਜਨਾਂ 'ਚ ਫਿਜ਼ੂਲਖਰਚੀ 'ਤੇ ਰੋਕ ਲਗਾਈ ਜਾ ਸਕੇ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਚਾਇਤ ਮੁਖੀ ਸੋਨਮ ਜਾਂਗਪੋ ਨੇ ਦੱਸਿਆ ਕਿ ਐਤਵਾਰ ਨੂੰ ਹੋਈ ਗ੍ਰਾਮ ਸਭਾ ਦੀ ਬੈਠਕ 'ਚ ਵਿਆਹਾਂ ਅਤੇ ਹੋਰ ਤਿਉਹਾਰਾਂ 'ਤੇ ਬੀਅਰ ਪਰੋਸਣ 'ਤੇ ਰੋਕ ਲਗਾਉਣ ਦਾ ਫ਼ੈਸਲਾ ਸਾਰਿਆਂ ਦੀ ਸਹਿਮਤੀ ਨਾਲ ਲਿਆ ਗਿਆ।

ਇਹ ਵੀ ਪੜ੍ਹੋ : ਸ਼ਖਸ ਨੇ ਪਤਨੀ ਦਾ ਗਲ਼ਾ ਘੁੱਟ ਕੀਤਾ ਕਤਲ, ਫਿਰ ਲਾਸ਼ ਦੇ ਕੀਤੇ ਟੁਕੜੇ

ਉਨ੍ਹਾਂ ਦੱਸਿਆ ਕਿ ਬੈਠਕ 'ਚ ਵਿਆਹਾਂ ਅਤੇ ਹੋਰ ਸਮਾਰੋਹਾਂ 'ਚ ਬਾਹਰੀ ਸੰਸਕ੍ਰਿਤੀ ਦੇ ਮਿਸ਼ਰਨ 'ਤੇ ਰੋਕ ਲਗਾਉਣ 'ਤੇ ਵੀ ਚਰਚਾ ਹੋਈ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁੰਗਾ ਬੋਧ ਨੇ ਉਮੀਦ ਜਤਾਈ ਕਿ ਇਸ ਸੰਬੰਧ 'ਚ ਜਲਦ ਹੀ ਸਾਰਿਆ ਦੀ ਸਹਿਮਤੀ ਨਾਲ ਫ਼ੈਸਲਾ ਲਿਆ ਜਾਵੇਗਾ, ਕਿਉਂਕਿ ਨੌਜਵਾਨ ਵੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਸੁਰੱਖਿਆ ਬਾਰੇ ਚਿੰਤਤ ਹਨ। ਬੈਠਕ 'ਚ ਕੇਲਾਂਗ ਬਾਜ਼ਾਰ 'ਚ ਵਾਹਨਾਂ ਦੀ ਇਕ ਪਾਸੜ ਆਵਾਜਾਈ ਵਿਵਸਥਾ ਸ਼ੁਰੂ ਕਰਨ, ਸਵੱਛਤਾ ਬਣਾਈ ਰੱਖਣ, ਪੰਚਾਇਤ ਦੇ ਸੁੰਦਰੀਕਰਨ ਅਤੇ ਸੈਲਾਨੀਆਂ ਨੂੰ ਹੋਰ ਰਸਤਿਆਂ ਵੱਲ ਲਿਜਾਉਣ 'ਤੇ ਵੀ ਚਰਚਾ ਕੀਤੀ ਗਈ। ਰੋਹਤਾਂਗ ਦਰਰੇ ਦੇ ਅਧੀਨ ਅਟਲ ਸੁਰੰਗ ਦੇ ਨਿਰਮਾਣ ਤੋਂ ਬਾਅਦ ਕੇਲਾਂਗ 'ਚ ਸੈਲਾਨੀਆਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ। ਇਸ ਤੋਂ ਪਹਿਲਾਂ ਕਿੰਨੌਰ ਜ਼ਿਲ੍ਹੇ ਦੀ ਹੰਗਰੰਗ ਘਾਟੀ ਦੀ ਸੁਮਰਾ ਪੰਚਾਇਤ ਨੇ ਵਿਆਹਾਂ 'ਚ ਆਦਿਵਾਸੀ ਰੀਤੀ-ਰਿਵਾਜ਼ਾਂ ਦੀ ਪਾਲਣਾ ਕਰਨ ਅਤੇ ਬਾਲੀਵੁੱਡ ਵਰਗੇ ਵਿਆਹਾਂ ਨੂੰ ਰੋਕਣ ਲਈ ਇਕ ਪ੍ਰਸਤਾਵ ਪਾਸ ਕੀਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News