ਸੀਰਮ ਨੇ ਕੋਵਿਸ਼ੀਲਡ ਦੀ ਕੀਮਤ ਘਟਾਈ, ਜਾਣੋ ਨਵੀਂ ਕੀਮਤ
Wednesday, Apr 28, 2021 - 06:31 PM (IST)
ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਵੈਕਸੀਨ ਦਾ ਤੀਜਾ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ ਵੈਕਸੀਨ ਦੀਆਂ ਕੀਮਤਾਂ ਨੂੰ ਲੈ ਕੇ ਇਕ ਵੱਡੀ ਖਬਰ ਆਈ ਹੈ। ਕੋਵਿਸ਼ੀਲਡ ਬਣਾ ਰਹੀ ਸੀਰਮ ਇੰਸਟੀਚਿਊਟ ਹੁਣ ਸੂਬਾਂ ਸਰਕਾਰਾਂ ਨੂੰ ਵੈਕਸੀਨ ਦੀ ਇਕ ਡੋਜ਼ 100 ਰੁਪਏ ਘੱਟ ’ਚ ਦੇਵੇਗੀ। ਸੀਰਮ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੂਬਿਆਂ ਨੂੰ ਕੋਵਿਸ਼ੀਲਡ ਦੀ ਇਕ ਡੋਜ਼ ਹੁਣ 400 ਰੁਪਏ ਦੀ ਥਾਂ 300 ਰੁਪਏ ਰੁਪਏ ’ਚ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦੀ ਬੇਲਗਾਮ ਹੁੰਦੀ ਸਥਿਤੀ, ਪਹਿਲੀ ਵਾਰ 3 ਹਜ਼ਾਰ ਤੋਂ ਵੱਧ ਮੌਤਾਂ
As a philanthropic gesture on behalf of @SerumInstIndia, I hereby reduce the price to the states from Rs.400 to Rs.300 per dose, effective immediately; this will save thousands of crores of state funds going forward. This will enable more vaccinations and save countless lives.
— Adar Poonawalla (@adarpoonawalla) April 28, 2021
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਹਾਲਾਂਕਿ, ਸੀਰਮ ਨੇ ਵੈਕਸੀਨ ਦੀ ਇਕ ਡੋਜ਼ ਦੀ ਕੀਮਤ ਸਿਰਫ ਸੂਬਾ ਸਰਕਾਰਾਂ ਲਈ ਘਟਾਈ ਹੈ। ਨਿੱਜੀ ਹਸਪਤਾਲਾਂ ਲਈ ਕੀਮਤਾਂ ਘੱਟ ਨਹੀਂ ਹੋਈਆਂ। ਯਾਨੀ ਨਿੱਜੀ ਹਸਪਤਾਲਾਂ ਨੂੰ ਹੁਣ ਵੀ ਕੋਵਿਸ਼ੀਲਡ ਦੀ ਇਕ ਡੋਜ਼ 600 ਰੁਪਏ ’ਚ ਹੀ ਮਿਲੇਗੀ।
ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ
ਸੀਰਮ ਦੇ ਇਸ ਫੈਸਲੇ ਨਾਲ ਸਿੱਧੇ ਤੌਰ ’ਤੇ ਸੂਬਾ ਸਰਕਾਰਾਂ ਨੂੰ ਰਾਹਤ ਮਿਲੀ ਹੈ। ਨਿੱਜੀ ਹਸਪਤਾਲਾਂ ਨੂੰ ਇਸ ਤੋਂ ਕੋਈ ਰਾਹਤ ਨਹੀਂ ਮਿਲੀ। ਹਰ ਡੋਜ਼ ’ਤੇ ਸੂਬਾ ਸਰਕਾਰਾਂ ਦੇ 100 ਰੁਪਏ ਬਚਣਗੇ। ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਸੀਰਮ ਦੇ ਇਸ ਫੈਸਲੇ ਨਾਲ ਹਜ਼ਾਰਾਂ ਕਰੋੜ ਰੁਪਏ ਦੀ ਬਚਤ ਹੋਵੇਗੀ।
ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਦੱਸ ਦੇਈਏ ਕਿ ਸੀਰਮ ਦੇ ਇਸ ਫੈਸਲੇ ਤੋਂ ਪਹਿਲਾਂ ਸੀਰਮ ਦੀ ਵੈਕਸੀਨ ਦੀ ਇਕ ਡੋਜ਼ ਦੀ ਕੀਮਤ ਕੇਂਦਰ ਸਰਕਾਰ ਲਈ 150 ਰੁਪਏ, ਸੂਬਾ ਸਰਕਾਰ ਲਈ 400 ਰੁਪਏ ਅਤੇ ਨਿੱਜੀ ਹਸਪਤਾਲਾਂ ਲਈ 600 ਰੁਪਏ ਤੈਅ ਕੀਤੀ ਗਈ ਸੀ।