ਕੋਰੋਨਾ ਵੈਕਸੀਨ ਦੀ ਉਡੀਕ ਛੇਤੀ ਹੋਵੇਗੀ ਖਤਮ, ਸੀਰਮ ਇੰਸਟੀਚਿਊਟ ਨੇ ਤਿਆਰ ਕੀਤੀ 4 ਕਰੋੜ ਖ਼ੁਰਾਕ

11/12/2020 4:33:37 PM

ਨਵੀਂ ਦਿੱਲੀ— ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ (ਐੱਸ. ਆਈ. ਆਈ.) ਨੇ ਅੱਜ ਭਾਵ ਵੀਰਵਾਰ ਨੂੰ ਕਿਹਾ ਕਿ ਉਸ ਨੇ ਆਕਸਫੋਰਡ ਯੂਨੀਵਰਸਿਟੀ ਅਤੇ ਦਵਾਈ ਕੰਪਨੀ ਐਸਟਰਾਜ਼ੇਨੇਕਾ ਵਲੋਂ ਵਿਕਸਿਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦੀ 4 ਕਰੋੜ ਖ਼ੁਰਾਕ ਤਿਆਰ ਕਰ ਲਈ ਹੈ। ਹਾਲਾਂਕਿ ਉਸ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਕੋਰੋਨਾ ਵੈਕਸੀਨ ਦੀ ਇੰਨੀ ਵੱਡੀ ਖੇਪ ਸਿਰਫ ਭਾਰਤ ਵਿਚ ਇਸਤੇਮਾਲ ਲਈ ਹੈ ਜਾਂ ਇਹ ਗਲੋਬਲ ਸਪਲਾਈ ਲਈ ਇਸਤੇਮਾਲ ਕੀਤੀ ਜਾਵੇਗੀ। ਐੱਸ. ਆਈ. ਆਈ. ਹੀ ਭਾਰਤ ਵਿਚ ਵੈਕਸੀਨ ਨੂੰ ਤਿਆਰ ਕਰਨ ਤੋਂ ਇਲਾਵਾ ਇਸ ਦਾ ਦੂਜੇ ਅਤੇ ਤੀਜੇ ਪੜਾਅ ਦੀ ਟੈਸਟਿੰਗ ਵੀ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੇ ਇਸ ਵੈਕਸੀਨ ਦੇ ਆਖ਼ਰੀ ਪੜਾਅ ਦੀ ਟੈਸਟਿੰਗ ਲਈ 1600 ਵਲੰਟੀਅਰ ਦੀ ਚੋਣ ਕਰ ਲਈ ਹੈ। 

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

ਸੀਰਮ ਇੰਸਟੀਚਿਊਟ ਨੇ ਨਾਲ ਹੀ ਕਿਹਾ ਹੈ ਕਿ ਉਹ 'ਨੋਵਾਵੈਕਸ' ਦੀ ਕੋਰੋਨਾ ਵੈਕਸੀਨ ਤਿਆਰ ਕਰਨਾ ਸ਼ੁਰੂ ਕਰ ਦੇਵੇਗਾ। ਨੋਵਾਵੈਕਸ ਦੀ ਵੈਕਸੀਨ ਲਈ ਵੀ ਸੀਰਮ ਇੰਸਟੀਚਿਊਟ ਤੀਜੇ ਪੜਾਅ ਦੀ ਟੈਸਟਿੰਗ ਸ਼ੁਰੂ ਕਰਨ ਲਈ ਛੇਤੀ ਹੀ ਰੈਗੂਲੇਟਰ ਤੋਂ ਮਨਜ਼ੂਰੀ ਲਵੇਗਾ। ਜ਼ਿਕਰਯੋਗ ਹੈ ਕਿ ਅਜੇ ਤੱਕ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਰੈਗੂਲੇਟਰ ਦੀ ਮਨਜ਼ੂਰੀ ਨਹੀਂ ਮਿਲੀ ਹੈ ਅਤੇ ਵੈਕਸੀਨ ਦੀ ਟੈਸਟਿੰਗ ਦਾ ਕੰਮ ਜਾਰੀ ਹੈ।

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

ਹਾਲਾਂਕਿ ਜਿਨ੍ਹਾਂ ਕੰਪਨੀਆਂ ਨੂੰ ਵੈਕਸੀਨ ਦੇ ਹੁਣ ਤੱਕ ਦੇ ਨਤੀਜੇ ਸਕਾਰਾਤਮਕ ਲੱਗ ਰਹੇ ਹਨ, ਉਹ ਕੰਪਨੀਆਂ ਆਪਣੀ ਕੋਰੋਨਾ ਵੈਕਸੀਨ ਖ਼ੁਰਾਕ ਨੂੰ ਵੱਡੇ ਪੱਧਰ 'ਤੇ ਤਿਆਰ ਕਰਵਾ ਰਹੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵੀ ਸਾਬਤ ਹੋ ਜਾਵੇ ਅਤੇ ਉਸ ਨੂੰ ਰੈਗੂਲੇਟਰ ਦੀ ਮਨਜ਼ੂਰੀ ਮਿਲ ਜਾਵੇ ਤਾਂ ਇਸ ਦੀ ਡਿਲਿਵਰੀ ਸ਼ੁਰੂ ਕਰਨ 'ਚ ਕੋਈ ਦੇਰੀ ਨਾ ਹੋਵੇ। ਕੋਰੋਨਾ ਵਾਇਰਸ ਕਾਰਨ ਹੁਣ ਤੱਕ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਅਜਿਹੀ ਸਥਿਤੀ ਵਿਚ ਪੂਰੀ ਦੁਨੀਆ ਬੇਸਬਰੀ ਨਾਲ ਵੈਕਸੀਨ ਦੀ ਉਡੀਕ ਕਰ ਰਹੀ ਹੈ। ਅਜਿਹੇ ਵਿਚ ਕੋਰੋਨਾ ਵੈਕਸੀਨ ਦੀ ਉਡੀਕ ਛੇਤੀ ਹੀ ਖਤਮ ਹੋ ਜਾਵੇਗੀ।

ਇਹ ਵੀ ਪੜ੍ਹੋ: ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ


Tanu

Content Editor

Related News