ਇਨ੍ਹਾਂ 5 ਬੱਚਿਆਂ ਦੀ ਇੱਛਾ ਹੋਈ ਪੂਰੀ, ਇਕ ਦਿਨ ਲਈ ਬਣੇ ਪੁਲਸ ਕਮਿਸ਼ਨਰ

09/09/2019 3:07:44 PM

ਬੈਂਗਲੁਰੂ— ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ 5 ਤੋਂ 11 ਸਾਲ ਦੇ 5 ਬੱਚਿਆਂ ਨੂੰ ਇਕ ਦਿਨ ਲਈ ਪੁਲਸ ਕਮਿਸ਼ਨਰ ਬਣਾਇਆ ਗਿਆ ਹੈ। ਇਹ ਬੱਚੇ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹਨ। ਅਜਿਹੇ 'ਚ ਇਨ੍ਹਾਂ ਦੀ ਇੱਛਾ ਪੂਰਾ ਕਰਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਲਿਆਉਣ ਲਈ 'ਮੇਕ ਅ ਵਿਸ਼ ਫਾਊਂਡੇਸ਼ਨ' ਅਤੇ ਸਿਟੀ ਪੁਲਸ ਵਲੋਂ ਸੋਮਵਾਰ ਨੂੰ ਇਕ ਇਵੈਂਟ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੂੰ ਕਮਿਸ਼ਨਰ ਦੀਆਂ ਵਰਦੀਆਂ ਪਾਈਆਂ ਗਈਆਂ ਅਤੇ ਸਲਾਮੀ ਦਿੱਤੀ ਗਈ।PunjabKesariਬੱਚੇ ਵੱਡੇ ਹੋ ਕੇ ਬਣਨਾ ਚਾਹੁੰਦੇ ਸਨ ਪੁਲਸ ਅਫ਼ਸਰ
ਜ਼ਿਕਰਯੋਗ ਹੈ ਕਿ ਸ਼ਹਿਰ 'ਚ ਕੰਮ ਕਰਨ ਵਾਲੀ 'ਮੇਕ ਅ ਵਿਸ਼' ਨਾਂ ਦੀ ਸੰਸਥਾ ਨੇ ਸਿਟੀ ਪੁਲਸ ਨਾਲ ਮਿਲ ਕੇ ਇਹ ਪਹਿਲ ਕੀਤੀ ਹੈ। ਇਸ ਦੌਰਾਨ ਜਿਨ੍ਹਾਂ-ਜਿਨ੍ਹਾਂ ਬੱਚਿਆਂ ਨੂੰ ਇਕ ਦਿਨ ਲਈ ਕਮਿਸ਼ਨਰ ਬਣਾਇਆ ਗਿਆ, ਉਹ ਗੰਭੀਰ ਬੀਮਾਰੀਆਂ ਦੀ ਲਪੇਟ 'ਚ ਹਨ। ਇਨ੍ਹਾਂ ਬੱਚਿਆਂ ਦੀ ਉਮਰ 5 ਸਾਲ ਤੋਂ 11 ਸਾਲ ਦਰਮਿਆਨ ਹੈ। ਬੱਚਿਆਂ ਨੂੰ ਬਕਾਇਦਾ ਪੁਲਸ ਕਮਿਸ਼ਨਰ ਦੀ ਵਰਦੀ ਪਾ ਕੇ ਕੁਰਸੀ 'ਤੇ ਬਿਠਾਇਆ ਗਿਆ। ਖਾਕੀ ਵਰਦੀ ਪਾਏ, ਅਧਿਕਾਰੀਆਂ ਵਾਰੀਆਂ ਟੋਪੀ ਪਾਏ ਨੰਨ੍ਹੇ ਕਮਿਸ਼ਨਰ ਇਸ ਦੌਰਾਨ ਕਾਫ਼ੀ ਖੁਸ਼ ਅਤੇ ਉਤਸ਼ਾਹਤ ਦਿਖਾਈ ਦਿੱਤੇ। 'ਮੇਕ ਅ ਵਿਸ਼' ਸੰਸਥਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਚੇ ਵੱਡੇ ਹੋ ਕੇ ਪੁਲਸ ਅਫ਼ਸਰ ਬਣਨਾ ਚਾਹੁੰਦੇ ਸਨ।PunjabKesariਭਾਸਕਰ ਰਾਵ ਨੇ ਦਿੱਤੀ ਬੱਚਿਆਂ ਨੂੰ ਸਲਾਮੀ
ਅਜਿਹੇ 'ਚ ਉਨ੍ਹਾਂ ਨੇ ਸਿਟੀ ਪੁਲਸ ਤੋਂ ਬੱਚਿਆਂ ਨੂੰ ਇਕ ਦਿਨ ਲਈ ਪੁਲਸ ਕਮਿਸ਼ਨਰ ਬਣਾਉਣ ਲਈ ਅਪੀਲ ਕੀਤੀ ਸੀ। ਸੋਮਵਾਰ ਨੂੰ ਸਿਟੀ ਪੁਲਸ ਹੈੱਡ ਕੁਆਰਟਰ 'ਚ ਬੱਚਿਆਂ ਨੂੰ ਬਕਾਇਦਾ ਡਰੈੱਸ ਪਾ ਕੇ ਕਮਿਸ਼ਨਰ ਦੀ ਕੁਰਸੀ 'ਤੇ ਬਿਠਾਇਆ ਗਿਆ। ਇੰਨਾ ਹੀ ਨਹੀਂ, ਸਿਟੀ ਪੁਲਸ ਦੇ ਸਿਪਾਹੀਆਂ ਨੇ 5 ਨੰਨ੍ਹੇ ਕਮਿਸ਼ਨਰਾਂ ਦੇ ਸਾਹਮਣੇ ਬੈਂਡ ਦੀ ਆਵਾਜ਼ 'ਤੇ ਪਰੇਡ ਵੀ ਕੀਤੀ। ਇਸ ਤੋਂ ਬਾਅਦ ਬੱਚਿਆਂ ਨੂੰ ਸਨਿਫ਼ਰ ਡੌਗਜ਼ ਨਾਲ ਵੀ ਮਿਲਾਇਆ ਗਿਆ। ਬੈਂਗਲੁਰੂ ਦੇ ਪੁਲਸ ਕਮਿਸ਼ਨ ਭਾਸਕਰ ਰਾਵ ਨੇ ਕਮਿਸ਼ਨਰ ਬਣੇ ਬੱਚਿਆਂ ਨੂੰ ਸਲਾਮੀ ਦਿੱਤੀ।PunjabKesari


DIsha

Content Editor

Related News