ਗੰਭੀਰ ਮਾਮਲਿਆਂ ’ਚ ਨਿਆਂਪਾਲਿਕਾ ਸੰਸਦ ਦਾ ਇੰਤਜ਼ਾਰ ਨਹੀਂ ਕਰਦੀ : ਚੀਫ ਜਸਟਿਸ ਸੂਰਿਆਕਾਂਤ

Monday, Aug 31, 2026 - 09:27 AM (IST)

ਗੰਭੀਰ ਮਾਮਲਿਆਂ ’ਚ ਨਿਆਂਪਾਲਿਕਾ ਸੰਸਦ ਦਾ ਇੰਤਜ਼ਾਰ ਨਹੀਂ ਕਰਦੀ : ਚੀਫ ਜਸਟਿਸ ਸੂਰਿਆਕਾਂਤ

ਨਵੀਂ ਦਿੱਲੀ (ਏਜੰਸੀ) - ਭਾਰਤ ਦੇ ਚੀਫ ਜਸਟਿਸ (ਸੀ. ਜੇ. ਆਈ.) ਸੂਰਿਆਕਾਂਤ ਨੇ ਕਿਹਾ ਕਿ ਭਾਰਤੀ ਨਿਆਂਪਾਲਿਕਾ ‘ਡਿਜੀਟਲ ਅਰੈਸਟ’ ਵਰਗੇ ਨਵੀਂ ਤਰ੍ਹਾਂ ਦੇ ਘਪਲੇ ’ਤੇ ਸੰਸਦ ਦੇ ਕਾਨੂੰਨ ਬਣਾਉਣ ਦੀ ਉਡੀਕ ਕਰਨ ਦੀ ਬਜਾਏ ਸਰਗਰਮ ਤੌਰ ’ਤੇ ਕਾਰਵਾਈ ਕਰਦੀ ਹੈ। ਉਨ੍ਹਾਂ ਲੰਡਨ ’ਚ 43ਵੇਂ ਇੰਟਰਨੈਸ਼ਨਲ ਸਿੰਪੋਜ਼ੀਅਮ ਆਨ ਇਕਾਨਮਿਕ ਕ੍ਰਾਈਮ ਦੇ ਸਮਾਪਤੀ ਸਮਾਰੋਹ ’ਚ ਇਹ ਗੱਲ ਕਹੀ। ਚੀਫ ਜਸਟਿਸ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਹਾਲ ਹੀ ’ਚ ‘ਡਿਜੀਟਲ ਅਰੈਸਟ’ ਸਕੈਮ ’ਤੇ ਖੁਦ ਨੋਟਿਸ ਲਿਆ ਹੈ।

ਪੜ੍ਹੋ ਇਹ ਵੀ - ਹਰਿਆਣਵੀ ਗਾਇਕ ਅੰਕਿਤ ਕਤਲਕਾਂਡ: ਪੁਲਸ ਐਨਕਾਊਂਟਰ 'ਚ ਦੋਵੇਂ ਸ਼ੂਟਰ ਢੇਰ

ਇਸ ’ਚ ਠੱਗ ਵੀਡੀਓ ਕਾਲ ਰਾਹੀਂ ਖੁਦ ਨੂੰ ਪੁਲਸ ਅਧਿਕਾਰੀ, ਨਿਆਂਇਕ ਅਧਿਕਾਰੀ ਜਾਂ ਸਰਕਾਰੀ ਅਧਿਕਾਰੀ ਦੱਸ ਕੇ ਲੋਕਾਂ ਨਾਲ ਧੋਖਾਦੇਹੀ ਕਰਦੇ ਹਨ। ਸੁਪਰੀਮ ਕੋਰਟ ਨੇ ਦਸੰਬਰ 2025 ’ਚ ਡਿਜੀਟਲ ਅਰੈਸਟ ਦੇ ਇਕ ਮਾਮਲੇ ’ਚ ਖੁਦ ਨੋਟਿਸ ਲਿਆ ਸੀ। ਕੋਰਟ ਨੇ ਕੇਂਦਰ ਅਤੇ ਸੂਬਿਆਂ ਤੋਂ ਇਸ ਸਮੱਸਿਆ ਦੇ ਪੱਧਰ ਦਾ ਅੰਦਾਜ਼ਾ ਲਾਉਣ, ਵੱਖਰਾ ਅਪਰਾਧ ਬਣਾਉਣ ਤੇ ਨੁਕਸਾਨ ਦੇ ਅਨੁਪਾਤ ’ਚ ਸਜ਼ਾ ਤੈਅ ਕਰਨ ਦੀ ਦਿਸ਼ਾ ’ਚ ਕਦਮ ਚੁੱਕਣ ਲਈ ਕਿਹਾ ਸੀ। ਚੀਫ ਜਸਟਿਸ ਨੇ ਮਨੀ ਲਾਂਡਰਿੰਗ, ਕੇਜਰੀਵਾਲ ਜ਼ਮਾਨਤ ਕੇਸ ਅਤੇ ਭ੍ਰਿਸ਼ਟਾਚਾਰ ’ਤੇ ਵੀ ਗੱਲ ਕੀਤੀ। ਸੂਰਿਆਕਾਂਤ ਨੇ ਕਿਹਾ ਕਿ ਪੀ. ਐੱਮ. ਐੱਲ. ਏ. ਵਰਗੀਆਂ ਵਿਵਸਥਾਵਾਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਕੁਝ ਲੋਕਾਂ ਨੇ ਜਾਂਚ ਏਜੰਸੀਆਂ ’ਤੇ ਇਸ ਦੀ ਦੁਰਵਰਤੋਂ ਦੇ ਦੋਸ਼ ਲਾਏ ਹਨ। 

ਪੜ੍ਹੋ ਇਹ ਵੀ - 9 ਸਕਿੰਟਾਂ 'ਚ 6 ਥੱਪੜ ! ਐਮਰਜੈਂਸੀ ਵਾਰਡ 'ਚ ਪੁਲਸ ਮੁਲਾਜ਼ਮ ਦਾ ਚੜ੍ਹਿਆ ਪਾਰਾ, ਵੀਡੀਓ ਵਾਇਰਲ

ਇਨ੍ਹਾਂ ’ਚ ਗ੍ਰਿਫ਼ਤਾਰੀ ਦੇ ਸਪੱਸ਼ਟ ਕਾਰਨ ਨਾ ਦੱਸਣ ਅਤੇ ਲੋੜ ਤੋਂ ਵੱਧ ਹਿਰਾਸਤ ’ਚ ਰੱਖਣ ਵਰਗੀਆਂ ਸ਼ਿਕਾਇਤਾਂ ਸ਼ਾਮਲ ਹਨ। ਅਜਿਹੇ ਮਾਮਲਿਆਂ ’ਚ ਨਿਆਂਪਾਲਿਕਾ ਨੇ ਦਖਲ ਦੇ ਕੇ ਰਾਹਤ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਗ੍ਰਿਫ਼ਤਾਰੀ ਦੇ ਕਾਰਨ ਲਿਖਤੀ ਰੂਪ ’ਚ ਦੇਣਾ ਜ਼ਰੂਰੀ ਹੈ। ਸਿਰਫ ਜ਼ੁਬਾਨੀ ਤੌਰ ’ਤੇ ਕਾਰਨ ਦੱਸਣਾ ਕਾਫੀ ਨਹੀਂ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਬਨਾਮ ਸੀ. ਬੀ. ਆਈ. ਮਾਮਲੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਲੰਮੇ ਸਮੇਂ ਤੱਕ ਮੁਕੱਦਮੇ ਤੋਂ ਪਹਿਲਾਂ ਹਿਰਾਸਤ ’ਚ ਰੱਖਣਾ ਸਜ਼ਾ ’ਚ ਨਹੀਂ ਬਦਲਣਾ ਚਾਹੀਦਾ। ਸੂਰਿਆਕਾਂਤ ਨੇ ਕਿਹਾ ਕਿ ਦੁਨੀਆ ’ਚ ਹਰ ਸਾਲ ਵੱਡੇ ਪੱਧਰ ’ਚ ਅਣ-ਅਧਿਕਾਰਤ ਪੈਸੇ ਦੀ ਮਨੀ ਲਾਂਡਰਿੰਗ ਹੁੰਦੀ ਹੈ। ਇਸ ਦੇ ਮੁਕਾਬਲੇ 100 ’ਚੋਂ 1 ਤੋਂ ਵੀ ਘੱਟ ਹਿੱਸਾ ਵਾਪਸ ਹਾਸਲ ਹੋ ਪਾਉਂਦਾ ਹੈ। ਅਜਿਹੇ ’ਚ ਗੈਰ-ਕਾਨੂੰਨੀ ਜਾਇਦਾਦ ਦੀ ਬਰਾਮਦਗੀ ਅਜੇ ਵੀ ਵੱਡੀ ਚੁਣੌਤੀ ਹੈ।

ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News