ਪਾਗਲ ਪ੍ਰੇਮੀ ਦੀ ਖੌਫਨਾਕ ਸਾਜ਼ਿਸ਼ ! ਪ੍ਰੇਮਿਕਾ ਦੇ ਘਰ ਪਾਰਸਲ ''ਚ ਭੇਜਿਆ ਬੰਬ
Monday, Aug 18, 2025 - 10:23 AM (IST)

ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਇਕ 20 ਸਾਲਾ ਇਲੈਕਟ੍ਰੀਸ਼ੀਅਨ ਨੇ ਇਕ ਸਪੀਕਰ ’ਚ ਕਥਿਤ ਤੌਰ ’ਤੇ ਇੰਪਰੂਵਾਈਜ਼ਡ ਧਮਾਕਾਖੇਜ਼ ਉਪਕਰਣ (ਆਈ. ਈ. ਡੀ.) ਲਾ ਕੇ ਉਸ ਔਰਤ ਦੇ ਪਤੀ ਨੂੰ ਤੋਹਫੇ ਵਜੋਂ ਭੇਜ ਦਿੱਤਾ, ਜਿਸ ਦੇ ਇਕ-ਤਰਫਾ ਪਿਆਰ ’ਚ ਉਹ ਪਾਗਲ ਸੀ। ਮੁਲਜ਼ਮ ਨੇ ਆਨਲਾਈਨ ਪਲੇਟਫਾਰਮ ਤੋਂ ਆਈ. ਈ. ਡੀ. (ਬੰਬ) ਤਿਆਰ ਕਰਨਾ ਸਿੱਖਿਆ ਅਤੇ ਉਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਕਿ ਸਪੀਕਰ ਨੂੰ ਚਾਲੂ ਕਰਦਿਆਂ ਹੀ ਧਮਾਕਾ ਹੋ ਜਾਵੇ।
ਪੁਲਸ ਨੇ ਦੱਸਿਆ ਕਿ ਇਸ ਵਿਅਕਤੀ ਦੀ ਗ੍ਰਿਫਤਾਰੀ ਨਾਲ ਪੁਲਸ ਨੇ ਨਾ ਸਿਰਫ ਇਕ ਸੋਚੀ-ਸਮਝੀ ਹੱਤਿਆ ਦੀ ਵਾਰਦਾਤ ਨੂੰ ਨਾਕਾਮ ਕੀਤਾ, ਸਗੋਂ ਧਮਾਕਾਖੇਜ਼ ਉਪਕਰਣ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਵੀ ਪਰਦਾਫਾਸ਼ ਕੀਤਾ ਹੈ। ਅਪ੍ਰੈਲ 2023 ’ਚ ਇਸੇ ਤਰ੍ਹਾਂ ਦੇ ਇਕ ਮਾਮਲੇ ’ਚ, ਕਬੀਰ ਧਾਮ ਜ਼ਿਲੇ ’ਚ ਇਕ ਵਿਅਕਤੀ ਦੀ ਉਸ ਵੇਲੇ ਮੌਤ ਹੋ ਗਈ ਸੀ, ਜਦੋਂ ਉਸ ਦੀ ਪਤਨੀ ਦੇ ਸਾਬਕਾ ਪ੍ਰੇਮੀ ਵੱਲੋਂ ਵਿਆਹ ਦੇ ਤੋਹਫੇ ’ਚ ਮਿਲੇ ਹੋਮ ਥੀਏਟਰ ਦੇ ਮਿਊਜ਼ਿਕ ਸਿਸਟਮ ’ਚ ਧਮਾਕਾ ਹੋ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8