ਸੀਨੀਅਰ ਸਾਹਿਤਕਾਰ ਨਰਿੰਦਰ ਕੋਹਲੀ ਕੋਰੋਨਾ ਪਾਜ਼ੇਟਿਵ, ਹਾਲਤ ਨਾਜ਼ੁਕ

Friday, Apr 16, 2021 - 09:25 PM (IST)

ਨਵੀਂ ਦਿੱਲੀ - ਸੀਨੀਅਰ ਸਾਹਿਤਕਾਰ ਨਰਿੰਦਰ ਕੋਹਲੀ ਬੀਮਾਰ ਹਨ ਅਤੇ ਗੰਭੀਰ ਰੂਪ ਨਾਲ ਕੋਰੋਨਾ ਤੋਂ ਪੀੜਤ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਪਰ ਹਾਲਤ ਵਿੱਚ ਸੁਧਾਰ ਨਹੀਂ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਪਦਮਸ਼੍ਰੀ ਨਾਲ ਸਨਮਾਨਿਤ ਕੋਹਲੀ ਪਿਛਲੇ ਦਿਨੀਂ ਸੰਸਕਾਰ ਭਾਰਤੀ ਦੇ 'ਕਲਾ ਸੰਕੁਲ' ਦੇ ਉਦਘਾਟਨ ਮੌਕੇ ਆਯੋਜਿਤ ਪ੍ਰੋਗਰਾਮ ਵਿੱਚ ਵੀ ਸ਼ਾਮਿਲ ਹੋਏ ਸਨ।

ਇਹ ਵੀ ਪੜ੍ਹੋ- ਭਰਜਾਈ ਕਰ ਰਹੀ ਸੀ ਫੋਨ 'ਤੇ ਗੱਲਾਂ, ਨਨਾਣ ਨੇ ਰੋਕਿਆ ਤਾਂ ਕਰ 'ਤਾ ਕਤਲ

ਕੋਹਲੀ ਜੀ ਦੇ ਗੰਭੀਰ ਸਿਹਤ 'ਤੇ ਸਾਹਿਤ ਜਗਤ ਦੇ ਕਈ ਵੱਡੇ ਸਾਹਿਤਕਾਰਾਂ, ਸੰਪਾਦਕਾਂ ਨੇ ਡੂੰਘੀ ਚਿੰਤਾ ਜਤਾਈ ਹੈ। ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦੇ ਹੋਏ ਮਮਤਾ ਕਾਲਿਆ, ਉਸ਼ਾ ਕਿਰਣ ਖਾਨ, ਪ੍ਰੇਮ ਜਨਮੇਜੈ, ਰਾਹੁਲ ਦੇਵ, ਲਕਸ਼ਮੀ ਸ਼ੰਕਰ ਵਾਜਪਾਈ, ਧੀਰੇਂਦਰ ਅਸਥਾਨਾ, ਅਨੰਤ ਵਿਜੇ, ਪ੍ਰਭਾਤ ਕੁਮਾਰ, ਲਲਿਤ ਲਾਲਿਤਿਆ, ਪ੍ਰਗਿਆ ਪਾਂਡੇ, ਡਾ. ਓਮ ਨਿਸ਼ਚਲ ਆਦਿ ਨੇ ਕੋਹਲੀ ਦੇ ਪ੍ਰਸ਼ੰਸਕਾਂ ਤੋਂ ਉਨ੍ਹਾਂ ਲਈ ਅਰਦਾਸ ਕਰਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਨਕਸਲੀਆਂ ਦੇ ਕਬਜ਼ੇ ਤੋਂ ਬੱਚ ਕੇ ਘਰ ਪਰਤੇ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ

ਕੋਹਲੀ ਨੂੰ ਸ਼ਲਾਕਾ ਸਨਮਾਨ, ਸਾਹਿਤ ਭੂਸ਼ਣ, ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਪੁਰਸਕਾਰ, ਸਾਹਿਤ ਸਨਮਾਨ ਅਤੇ ਪਦਮਸ਼੍ਰੀ ਸਮੇਤ ਦਰਜਨਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਦਾ ਜਨਮ 6 ਜਨਵਰੀ, 1940 ਨੂੰ ਸੰਯੁਕਤ ਪੰਜਾਬ ਦੇ ਸਿਆਲਕੋਟ ਨਗਰ ਵਿੱਚ ਹੋਇਆ। ਮੁੱਢਲੀ ਸਿੱਖਿਆ ਲਾਹੌਰ ਵਿੱਚ ਸ਼ੁਰੂ ਹੋਈ ਅਤੇ ਭਾਰਤ ਵੰਡ ਤੋਂ ਬਾਅਦ ਪਰਿਵਾਰ ਦੇ ਜਮਸ਼ੇਦਪੁਰ ਚਲੇ ਆਉਣ 'ਤੇ ਉਥੇ ਹੀ ਅੱਗੇ ਵਧੀ। ਉਨ੍ਹਾਂ ਦੀ ਮੁੱਢਲੀ ਸਿੱਖਿਆ ਦਾ ਜ਼ਰੀਆ ਹਿੰਦੀ ਨਾ ਹੋ ਕੇ ਉਰਦੂ ਸੀ। ਕੋਹਲੀ ਨੇ ਦਿੱਲੀ ਯੂਨੀਵਰਸਿਟੀ ਤੋਂ ਹਿੰਦੀ ਵਿੱਚ ਗ੍ਰੈਜੁਏਸ਼ਨ ਅਤੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਪ੍ਰਸਿੱਧ ਆਲੋਚਕ ਡਾ. ਨਗੇਂਦਰ ਦੇ ਨਿਰਦੇਸ਼ਨ ਵਿੱਚ ਉਨ੍ਹਾਂ ਦਾ ਜਾਂਚ ਪ੍ਰਬੰਧ ‘ਹਿੰਦੀ ਨਾਵਲ: ਸਿਰਜਣਾ ਅਤੇ ਸਿਧਾਂਤ’ ਵਿਸ਼ੇ 'ਤੇ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News