ਪੱਤਰਕਾਰ ਰਾਣਾ ਆਯੂਬ ਦਾ ਬਿਆਨ: ਮੁੰਬਈ 'ਚ ਮੁਸਲਮਾਨਾਂ ਨੂੰ ਨਹੀਂ ਮਿਲਦਾ ਕਿਰਾਏ 'ਤੇ ਘਰ
Monday, Oct 26, 2020 - 03:05 PM (IST)
ਨੈਸ਼ਨਲ ਡੈਸਕ- ਸੀਨੀਅਰ ਪੱਤਰਕਾਰ ਰਾਣਾ ਆਯੂਬ ਨੇ ਦੋਸ਼ ਲਗਾਇਆ ਹੈ ਕਿ ਮੁੰਬਈ 'ਚ ਜ਼ਿਆਦਾਤਰ ਮੁਸਲਮਾਨਾਂ ਨੂੰ ਕਿਰਾਏ 'ਤੇ ਘਰ ਨਹੀਂ ਮਿਲਦੇ ਹਨ। ਰਾਣਾ ਨੇ ਕਿਹਾ ਕਿ ਮੁੰਬਈ 'ਚ ਮੁਸਲਮਾਨਾਂ ਦੀ ਤੁਲਨਾ ਪਾਲਤੂ ਜਾਨਵਰਾਂ ਨਾਲ ਕੀਤੀ ਜਾਂਦੀ ਹੈ ਅਤੇ ਲੋਕ ਉਨ੍ਹਾਂ ਨੂੰ ਕਿਰਾਏ 'ਤੇ ਘਰ ਦੇਣ ਨੂੰ ਤਿਆਰ ਨਹੀਂ ਹੁੰਦੇ। ਪੱਤਰਕਾਰ ਰਾਣਾ ਨੇ ਸੋਸ਼ਲ ਮੀਡੀਆ 'ਤੇ ਇਕ ਸਕਰੀਨ ਸ਼ਾਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ,''ਨੋ ਮੁਸਲਿਮ, ਨੋ ਪੈਟਸ।'' ਰਾਣਾ ਨੇ ਟਵੀਟ ਕੀਤਾ ਕਿ ਇਹ ਮੁੰਬਈ ਦਾ ਪਾਸ਼ ਇਲਾਕਾ ਹੈ। ਇਹ ਹੈ 20ਵੀਂ ਸਦੀ ਦਾ ਭਾਰਤ। ਹੁਣ ਦੱਸੋ ਕਿ ਕੀ ਅਸੀਂ ਫਿਰਕਾਪ੍ਰਸਤੀ ਰਾਸ਼ਟਰ 'ਚ ਨਹੀਂ ਰਹਿ ਰਹੇ ਹਾਂ ਜਾਂ ਫਿਰ ਇਹ ਨਸਲਵਾਦੀ ਨਹੀਂ ਹੈ?'' ਹਾਲਾਂਕਿ ਇੱਥੇ ਉਹ ਇਕ ਗਲਤੀ ਕਰ ਗਈ ਕਿ ਇਹ 20ਵੀਂ ਨਹੀਂ ਸਗੋਂ 21ਵੀਂ ਸਦੀ ਚੱਲ ਰਹੀ ਹੈ।
ਇਹ ਵੀ ਪੜ੍ਹੋ : ਛੱਤੀਸਗੜ੍ਹ : ਦੰਤੇਵਾੜਾ 'ਚ 32 ਨਕਸਲੀਆਂ ਨੇ ਕੀਤਾ ਆਤਮ ਸਮਰਪਣ, ਮਾਓਵਾਦ ਨੂੰ ਦੱਸਿਆ 'ਖੋਖਲ੍ਹਾ'
3 ਮਹੀਨਿਆਂ ਤੋਂ ਬਾਂਦਰਾ 'ਚ ਮਕਾਨ ਲੱਭ ਰਹੀ ਹੈ ਰਾਣਾ
ਰਾਣਾ ਆਯੂਬ ਨੇ ਅੱਗੇ ਲਿਖਿਆ ਕਿ ਉਹ ਬਾਂਦਰਾ 'ਚ ਪਿਛਲੇ 3 ਮਹੀਨਿਆਂ ਤੋਂ ਮਕਾਨ ਲੱਭ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਨਾਮ ਰਾਣਾ ਸੁਣ ਕੇ ਪਹਿਲਾਂ ਤਾਂ ਲੋਕ ਹਾਂ ਕਰ ਦਿੰਦੇ ਹਨ ਪਰ ਜਦੋਂ ਉਨ੍ਹਾਂ ਨੂੰ ਮੇਰਾ ਪੂਰਾ ਨਾਮ ਪਤਾ ਲੱਗਦਾ ਹੈ ਤਾਂ ਉਹ ਕੋਈ ਘਟੀਆ ਜਿਹਾ ਬਹਾਨਾ ਬਣਾ ਕੇ ਮਨ੍ਹਾ ਕਰ ਦਿੰਦੇ ਹਨ। ਦੱਸਣਯੋਗ ਹੈ ਕਿ ਪੱਤਰਕਾਰ ਰਾਣਾ ਅਯੂਬ ਦੀ ਗੁਜਰਾਤ ਦੰਗਿਆਂ 'ਤੇ ਲਿਖੀ ਕਿਤਾਬ 'ਗੁਜਰਾਤ ਫਾਈਲਜ਼' ਕਾਫ਼ੀ ਚਰਚਾ 'ਚ ਰਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕਿਤਾਬ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਰਾਣਾ ਨੇ ਸਰਕਾਰ ਤੋਂ ਸੁਰੱਖਿਆ ਦੀ ਅਪੀਲ ਕੀਤੀ ਸੀ। ਉਦੋਂ ਰਾਣਾ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਚਿਹਰੇ ਦੀ ਵਰਤੋਂ ਕਰ ਕੇ ਪੋਰਨ ਵੀਡੀਓ ਬਣਾਇਆ ਗਿਆ ਜੋ ਕਿ ਸੋਸ਼ਲ ਮੀਡੀਆ ਰਾਹੀਂ ਪੂਰੇ ਹਿੰਦੁਸਤਾਨ 'ਚ ਫੈਲਾਇਆ ਜਾ ਰਿਹਾ ਹੈ। ਇਸੇ ਸਾਲ ਇਕ ਟੀ.ਵੀ. ਚੈਨਲ 'ਤੇ ਰਾਣਾ ਨੇ ਕੇਂਦਰ ਸਰਕਾਰ ਨੂੰ ਕੋਸਿਆ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਹਿੰਸਾ 'ਚ ਮੁਸਲਿਮ ਜਨਾਨੀਆਂ ਦਾ ਯੌਨ ਸ਼ੋਸ਼ਣ ਕੀਤਾ ਗਿਆ।
ਇਹ ਵੀ ਪੜ੍ਹੋ : ਦੁਸਹਿਰੇ 'ਤੇ ਪੰਜਾਬ 'ਚ ਸੜੇ PM ਮੋਦੀ ਦੇ ਪੁਤਲੇ, ਨੱਢਾ ਨੇ ਰਾਹੁਲ ਨੂੰ ਠਹਿਰਾਇਆ ਜ਼ਿੰਮੇਵਾਰ