ਕਿਸਾਨ ਅੰਦੋਲਨ ਲਈ ਜਾਣੇ ਜਾਂਦੇ ਮਾਕਪਾ ਨੇਤਾ ਵਰਦਰਾਜਨ ਦਾ ਦਿਹਾਂਤ
Sunday, May 17, 2020 - 12:31 AM (IST)

ਚੇਨਈ (ਭਾਸ਼ਾ) - ਸੀਨੀਅਰ ਮਾਕਪਾ ਨੇਤਾ ਅਤੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕੇ ਵਰਦਰਾਜਨ ਦਾ ਸ਼ਨੀਵਾਰ ਨੂੰ ਤਾਮਿਲਨਾਡੂ ਦੇ ਕੌੜਾ 'ਚ ਦਿਹਾਂਤ ਹੋ ਗਿਆ। 73 ਸਾਲਾ ਨੇਤਾ ਉਮਰ ਸਬੰਧਿਤ ਬੀਮਾਰੀਆਂ ਤੋਂ ਪੀੜਤ ਸਨ ਅਤੇ ਸ਼ਨੀਵਾਰ ਦੁਪਹਿਰ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਈ। ਲੰਬੇ ਸਮੇਂ ਤੋਂ ਕਿਸਾਨ ਸਭਾ ਦੇ ਜਨਰਲ ਸਕੱਤਰ ਰਹੇ ਵਰਦਰਾਜਨ ਨੇ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ 'ਚ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵਰਦਰਾਜਨ ਦੇ ਦਿਹਾਂਤ 'ਤੇ ਸੋਗ ਜ਼ਾਹਿਰ ਕੀਤਾ ਹੈ।