EC ਦਾ ਵੱਡਾ ਫੈਸਲਾ: ਹੁਣ ਬਜ਼ੁਰਗ ਤੇ ਦਿਵਿਆਂਗ ਘਰ ਬੈਠੇ ਪਾ ਸਕਣਗੇ ਵੋਟ; ਜਾਣੋ ਕਿਵੇਂ ਹੋਵੇਗੀ ਪ੍ਰਕਿਰਿਆ

Monday, Mar 30, 2026 - 08:21 PM (IST)

EC ਦਾ ਵੱਡਾ ਫੈਸਲਾ: ਹੁਣ ਬਜ਼ੁਰਗ ਤੇ ਦਿਵਿਆਂਗ ਘਰ ਬੈਠੇ ਪਾ ਸਕਣਗੇ ਵੋਟ; ਜਾਣੋ ਕਿਵੇਂ ਹੋਵੇਗੀ ਪ੍ਰਕਿਰਿਆ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ ਤੇ ਸ਼ਮੂਲੀਅਤ ਵਾਲਾ ਬਣਾਉਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਕਮਿਸ਼ਨ ਦੇ ਤਾਜ਼ਾ ਫੈਸਲੇ ਅਨੁਸਾਰ, ਕੇਰਲ, ਅਸਾਮ ਅਤੇ ਪੁਡੂਚੇਰੀ ਵਿੱਚ ਹੁਣ 2.37 ਲੱਖ ਤੋਂ ਵੱਧ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਨੂੰ 'ਹੋਮ ਵੋਟਿੰਗ' (ਘਰ ਬੈਠੇ ਵੋਟ ਪਾਉਣ) ਦੀ ਸਹੂਲਤ ਦਿੱਤੀ ਜਾਵੇਗੀ।

ਕਿਨ੍ਹਾਂ ਨੂੰ ਮਿਲੇਗਾ ਲਾਭ?
ਇਹ ਸਹੂਲਤ ਮੁੱਖ ਤੌਰ 'ਤੇ ਦੋ ਸ਼੍ਰੇਣੀਆਂ ਲਈ ਲਾਗੂ ਕੀਤੀ ਗਈ ਹੈ। 
85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕ।
ਦਿਵਯਾਂਗ (PwD) ਸ਼੍ਰੇਣੀ ਦੇ ਵੋਟਰ।

ਇਹ ਵਿਵਸਥਾ ਜਨ ਪ੍ਰਤੀਨਿਧਤਾ ਐਕਟ, 1951 ਦੇ ਉਪਬੰਧਾਂ ਦੇ ਤਹਿਤ ਲਾਗੂ ਕੀਤੀ ਜਾ ਰਹੀ ਹੈ, ਜਿਸ ਲਈ ਇੱਛੁਕ ਵੋਟਰਾਂ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ 5 ਦਿਨਾਂ ਦੇ ਅੰਦਰ ਅਪਲਾਈ ਕਰਨਾ ਹੁੰਦਾ ਹੈ।

ਕਦੋਂ ਤੱਕ ਪੂਰੀ ਹੋਵੇਗੀ ਪ੍ਰਕਿਰਿਆ?
ਚੋਣ ਕਮਿਸ਼ਨ ਅਨੁਸਾਰ, 30 ਮਾਰਚ 2026 ਤੱਕ ਦੇ ਅੰਕੜਿਆਂ ਦੇ ਆਧਾਰ 'ਤੇ ਹੋਮ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕਈ ਹਲਕਿਆਂ ਵਿੱਚ ਘਰ-ਘਰ ਜਾ ਕੇ ਵੋਟਿੰਗ ਕਰਵਾਈ ਜਾ ਰਹੀ ਹੈ ਅਤੇ ਇਸ ਨੂੰ 5 ਅਪ੍ਰੈਲ 2026 ਤੱਕ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਜੇਕਰ ਪਹਿਲੀ ਵਾਰ ਵੋਟਿੰਗ ਟੀਮ ਵੋਟਰ ਤੱਕ ਨਹੀਂ ਪਹੁੰਚ ਪਾਉਂਦੀ, ਤਾਂ ਦੂਜੀ ਵਾਰ ਵੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।

ਪਾਰਦਰਸ਼ਤਾ ਲਈ ਸਖ਼ਤ ਪ੍ਰਬੰਧ
ਇਸ ਪ੍ਰਕਿਰਿਆ ਨੂੰ ਨਿਰਪੱਖ ਰੱਖਣ ਲਈ, ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਹੋਮ ਵੋਟਿੰਗ ਦੀ ਚੋਣ ਕਰਨ ਵਾਲੇ ਵੋਟਰਾਂ ਦੀ ਸੂਚੀ ਅਤੇ ਟੀਮ ਦੇ ਦੌਰੇ ਦਾ ਸ਼ਡਿਊਲ ਪਹਿਲਾਂ ਹੀ ਦਿੱਤਾ ਜਾਵੇਗਾ। ਉਮੀਦਵਾਰ ਚਾਹੁਣ ਤਾਂ ਆਪਣਾ ਪ੍ਰਤੀਨਿਧੀ ਵੀ ਵੋਟਿੰਗ ਟੀਮ ਦੇ ਨਾਲ ਭੇਜ ਸਕਦੇ ਹਨ।

ਵੋਟਿੰਗ ਕੇਂਦਰਾਂ 'ਤੇ ਵੀ ਹੋਣਗੇ ਵਿਸ਼ੇਸ਼ ਇੰਤਜ਼ਾਮ
ਜਿਹੜੇ ਬਜ਼ੁਰਗ ਜਾਂ ਦਿਵਿਆਂਗ ਵੋਟਰ ਘਰੋਂ ਵੋਟ ਪਾਉਣ ਦਾ ਵਿਕਲਪ ਨਹੀਂ ਚੁਣਦੇ, ਉਨ੍ਹਾਂ ਲਈ ਵੋਟਿੰਗ ਕੇਂਦਰਾਂ 'ਤੇ ਵ੍ਹੀਲਚੇਅਰ ਅਤੇ ਸਹਾਇਕ ਕਰਮਚਾਰੀਆਂ ਵਰਗੀਆਂ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕਮਿਸ਼ਨ ਦਾ ਇਹ ਫੈਸਲਾ ਭਾਰਤ ਵਰਗੇ ਵੱਡੇ ਲੋਕਤੰਤਰ ਵਿੱਚ ਹਰ ਵੋਟਰ ਦੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News