ਬੁਲੰਦ ਹੌਂਸਲੇ, ਜੰਮੂ ਦੀ ਪਹਿਲੀ ਮਹਿਲਾ ਈ-ਰਿਕਸ਼ਾ ਡਰਾਈਵਰ ਬਣੀ ਸੀਮਾ ਦੇਵੀ

Wednesday, Nov 02, 2022 - 10:09 AM (IST)

ਜੰਮੂ- ਸੀਮਾ ਦੇਵੀ ਨਾਮ ਦੀ ਔਰਤ ਜੰਮੂ ਦੀ ਪਹਿਲੀ ਮਹਿਲਾ ਈ-ਰਿਕਸ਼ਾ ਡਰਾਈਵਰ ਹੈ। ਸੀਮਾ ਨੇ ਕਿਹਾ,''ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ 'ਚ ਜੇਕਰ ਕੋਈ ਔਰਤ ਕੁਝ ਅਜਿਹਾ ਕਰਦੀ ਹੈ ਤਾਂ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜੰਮੂ 'ਚ ਵੀ ਅਜਿਹੀ ਸੋਚ ਆਮ ਹੈ ਪਰ ਮੈਂ ਫਿਰ ਵੀ ਇਸ ਕੰਮ ਨੂੰ ਚੁਣਿਆ। ਸੀਮਾ ਜੰਮੂ ਜ਼ਿਲ੍ਹੇ ਦੇ ਨਗਰੋਟਾ ਦੀ ਰਹਿਣ ਵਾਲੀ ਹੈ, ਜੋ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਲੋਕਪ੍ਰਿਯ ਹੈ।

ਸੀਮਾ ਵਿਆਹੁਤਾ ਹੈ ਅਤੇ ਉਸ ਦਾ ਇਕ ਪੁੱਤਰ (15) ਅਤੇ 2 ਧੀਆਂ 14 ਅਤੇ 11 ਸਾਲ ਦੀਆਂ ਹਨ। ਉਹ ਈ-ਰਿਕਸ਼ਾ ਚਲਾਉਂਦੀ ਹੈ ਅਤੇ ਅਜਿਹਾ ਕਰਨ ਵਾਲੀ ਇਹ ਖੇਤਰ ਦੀ ਪਹਿਲੀ ਔਰਤ ਹੈ। ਜਿਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ਲਾਘਾ ਮਿਲ ਰਹੀ ਹੈ। ਸੀਮਾ ਨੇ ਕਿਹਾ,''ਮੇਰੀ ਪਤੀ ਵੀ ਕੰਮ ਕਰਦੇ ਹਨ, ਮੁਦਰਾਸਫ਼ੀਤੀ ਦੀ ਦਰ ਨੂੰ ਦੇਖਦੇ ਹੋਏ, ਮੈਂ ਵੀ ਆਪਣੇ ਬੱਚਿਆਂ ਦੀ ਬਿਹਤਰ ਸਿੱਖਿਆ ਅਤੇ ਸਿਖਲਾਈ ਲਈ ਕੰਮ ਕਰਨ ਦਾ ਫ਼ੈਸਲਾ ਕੀਤਾ। ਮੈਂ ਇਕ ਈ-ਰਿਕਸ਼ਾ ਚਲਾਉਂਦੀ ਹਾਂ। ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਮੇਰੀ ਪਸੰਦ ਦੇ ਪੇਸ਼ੇ ਲਈ ਬਹੁਤ ਸਾਰੇ ਮਿਹਣੇ ਸੁਣਨੇ ਪਏ ਪਰ ਉਹ ਹਮੇਸ਼ਾ ਮੇਰੇ ਨਾਲ ਖੜ੍ਹੇ ਰਹੇ ਹਨ।''

ਸੀਮਾ ਜਿਸ ਨੂੰ ਲੱਗਦਾ ਹੈ ਕੋਈ ਨੌਕਰੀ ਛੋਟੀ ਨਹੀਂ ਹੈ, ਔਰਤਾਂ ਨੂੰ ਸਿਰਫ਼ ਕੁਝ ਨੌਕਰੀਆਂ ਤੱਕ ਸੀਮਿਤ ਰੱਖਣ ਦੇ ਵਿਚਾਰ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ,''ਅੱਜ ਔਰਤਾਂ ਟਰੇਨ ਚਲਾਉਂਦੀਆਂ ਹਨ, ਹਵਾਈ ਜਹਾਜ਼ ਉਡਾਉਂਦੀਆਂ ਹਨ ਤਾਂ ਮੈਂ ਈ-ਰਿਕਸ਼ਾ ਕਿਉਂ ਨਹੀਂ ਚੱਲਾ ਸਕਦੀ? ਮੈਂ 9ਵੀਂ ਜਮਾਤ 'ਚ ਸੀ, ਜਦੋਂ ਮੇਰੇ ਮਾਤਾ-ਪਿਤਾ ਨੇ ਮੇਰਾ ਵਿਆਹ ਕਰ ਦਿੱਤਾ ਸੀ। ਮੈਨੂੰ ਪੜ੍ਹਨ ਦਾ ਸ਼ੌਂਕ ਸੀ, ਮੈਂ ਆਪਣੀ ਪੜ੍ਹਾਈ ਨਹੀਂ ਕਰ ਸਕੀ। ਹੁਣ ਮੈਂ ਆਪਣੀਆਂ ਧੀਆਂ ਨੂੰ ਉੱਚ ਸਿੱਖਿਆ ਦੇਣਾ ਚਾਹੁੰਦੀ ਹਾਂ।'' ਦਸੰਬਰ 2020 ਨੂੰ ਕਠੁਆ ਦੀ ਪੂਜਾ ਦੇਵੀ ਨਾਮ ਦੀ ਇਕ ਔਰਤ ਬੱਸ ਅਤੇ ਟਰੱਕ ਚਲਾਉਣ ਵਾਲੀ ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਬਣੀ ਸੀ। 


DIsha

Content Editor

Related News