ਪਾਕਿਸਤਾਨ ਦੀ ਸੀਮਾ ਗੁਲਾਮ ਹੈਦਰ ’ਤੇ ਜਾਂਚ ਏਜੰਸੀਆਂ ਦੀ ਨਜ਼ਰ, ਜਾਸੂਸ ਹੋਣ ਦਾ ਸ਼ੱਕ
Tuesday, Jul 11, 2023 - 11:35 AM (IST)
ਨੋਇਡਾ, (ਜੁਨੈਦ ਅਖਤਰ)- ਪਾਕਿਸਤਾਨ ਦੀ ਸੀਮਾ ਗੁਲਾਮ ਹੈਦਰ ਇਨ੍ਹੀਂ ਦਿਨੀਂ ਗ੍ਰੇਟਰ ਨੋਇਡਾ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੇ 4 ਬੱਚਿਆਂ ਦੇ ਨਾਲ ‘ਪਬਜੀ ਪਿਆਰ’ ਨੂੰ ਪਾਉਣ ਲਈ ਪਾਕਿਸਤਾਨ ਤੋਂ ਗ੍ਰੇਟਰ ਨੋਇਡਾ ਆਈ ਸੀਮਾ ਤੋਂ ਪੁਲਸ ਦੀਆਂ ਕਈ ਟੀਮਾਂ ਤੋਂ ਇਲਾਵਾ ਜਾਂਚ ਏਜੰਸੀਆਂ ਨਾਲ ਜੁੜੇ ਅਧਿਕਾਰੀ ਵੀ ਕਈ ਵਾਰ ਪੁੱਛਗਿੱਛ ਕਰ ਚੁੱਕੇ ਹਨ ਪਰ ਸੀਮਾ ਨੇ ਬਿਨਾਂ ਕਿਸੇ ਘਬਰਾਹਟ ਦੇ ਬੇਬਾਕੀ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਹੈ। ਬੱਸ ਇੱਥੇ ਗੱਲ ਪੁਲਸ ਦੇ ਨਾਲ-ਨਾਲ ਜਾਂਚ ਏਜੰਸੀਆਂ ਦੇ ਅਧਿਕਾਰੀਆਂ ਨੂੰ ਖੜਕ ਰਹੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਈ ਵੀ ਆਮ ਔਰਤ ਇਸ ਤਰ੍ਹਾਂ ਬੇਬਾਕੀ ਨਾਲ ਜਵਾਬ ਨਹੀਂ ਦੇ ਸਕਦੀ ਹੈ।
ਸੂਤਰਾਂ ਅਨੁਸਾਰ ਅਧਿਕਾਰੀਆਂ ਨੇ ਸੀਮਾ ਨੂੰ ਪਾਕਿਸਤਾਨੀ ਆਰਮੀ ਵੱਲੋਂ ਟਰੇਂਡ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਅਧਿਕਾਰੀਆਂ ਨੇ ਸੀਮਾ ’ਤੇ ਪਾਕਿਸਤਾਨੀ ਜਾਸੂਸ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਸੀਮਾ ਬਹੁਤ ਹੀ ਸ਼ਾਤਿਰ ਔਰਤ ਹੈ। ਉਹ ਭਾਰਤ 'ਚ ਕਿਸੇ ਪਲਾਨ ਤਹਿਤ ਭੇਜੀ ਗਈ ਹੈ। ਨੋਇਡਾ ਪੁਲਸ ਦੇ ਅਧਿਕਾਰੀ ਵੀ ਕੁਝ ਅਜਿਹਾ ਹੀ ਮੰਨ ਕੇ ਚੱਲ ਰਹੇ ਹਨ। ਇਸ ਲਈ ਨੋਇਡਾ ਐਆਲ.ਆਈ.ਯੂ. ਦੀ ਇਕ ਟੀਮ ਬਕਾਇਦਾ ਸੀਮਾ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਹੈ।