ਕੇਂਦਰ ਸਰਕਾਰ ਦਾ ਵੱਡਾ ਐਕਸ਼ਨ, ਪੰਜਾਬ ਭਾਜਪਾ ਦੇ 40 ਆਗੂਆਂ ਦੀ ਘਟਾਈ ਸਕਿਓਰਿਟੀ
Saturday, Oct 14, 2023 - 12:35 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਪੰਜਾਬ ਭਾਜਪਾ ਦੇ ਨੇਤਾਵਾਂ ਦੀ ਸੁਰੱਖਿਆ 'ਚ ਕਟੌਤੀ ਕਰ ਦਿੱਤੀ ਹੈ। ਇਨ੍ਹਾਂ 'ਚੋਂ ਕਈ ਨੇਤਾ ਉਹ ਹਨ, ਜੋ ਬੀਤੇ ਸਾਲ ਕਾਂਗਰਸ ਛੱਡ ਭਾਜਪਾ 'ਚ ਆਏ ਸਨ। ਬੀਤੇ ਸਾਲ ਰਾਜ ਸਰਕਾਰ ਦੀ ਸੁਰੱਖਿਆ 'ਚ ਕਟੌਤੀ ਕੀਤੇ ਜਾਣ ਤੋਂ ਬਾਅਦ ਕਾਂਗਰਸ ਤੋਂ ਭਾਜਪਾ 'ਚ ਆਏ ਨੇਤਾਵਾਂ ਨੂੰ ਸੁਰੱਖਿਆ ਦਿੱਤੀ ਗਈ ਸੀ ਪਰ ਹੁਣ ਕਰੀਬ ਇਕ ਸਾਲ ਬਾਅਦ ਇਨ੍ਹਾਂ ਆਦੇਸ਼ਾਂ ਨੂੰ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਦੇ ਆਦੇਸ਼ਾਂ ਤੋਂ ਬਾਅਦ ਇਹ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ ਕਰੀਬ 40 ਭਾਜਪਾ ਨੇਤਾਵਾਂ ਦੀ ਸੁਰੱਕਿਆ ਘਟਾਈ ਗਈ ਹੈ। ਇਨ੍ਹਾਂ ਦੀ ਸੁਰੱਖਿਆ ਵਾਈ ਕੈਟੇਗਰੀ ਤੋਂ ਬਾਅਦ ਐਕਸ ਕਰ ਦਿੱਤੀ ਗਈ ਹੈ। ਇਸ ਲਿਸਟ 'ਚ ਕਿਹੜੇ-ਕਿਹੜੇ ਨੇਤਾਵਾਂ ਦੇ ਨਾਮ ਹਨ, ਇਸ ਬਾਰੇ ਅਜੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਇੰਨਾ ਹੀ ਨਹੀਂ, ਕਿਹੜੇ ਕਾਰਨਾਂ ਤੋਂ ਬਾਅਦ ਇਹ ਤਬਦੀਲੀ ਕੀਤੀ ਗਈ ਹੈ, ਇਸ ਬਾਰੇ ਵੀ ਸਾਫ਼ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰੋਜ਼ੀ ਰੋਟੀ ਲਈ ਵਿਦੇਸ਼ ਗਏ 35 ਮਜ਼ਦੂਰਾਂ ਨੂੰ ਬਣਾਇਆ ਬੰਧਕ, ਹਰਕਤ 'ਚ ਆਈ ਸਰਕਾਰ
ਜਾਣੋ ਕੀ ਹੈ 'ਐਕਸ' ਅਤੇ 'ਵਾਈ' ਸ਼੍ਰੇਣੀ 'ਚ ਫ਼ਰਕ
'ਐਕਸ' ਸ਼੍ਰੇਣੀ 'ਚ 2 ਕਰਮਚਾਰੀਆਂ ਦੀ ਸੁਰੱਖਿਆ ਕਵਰ ਹੁੰਦਾ ਹੈ। ਇਸ 'ਚ ਕੋਈ ਕਮਾਂਡੋ ਸ਼ਾਮਲ ਨਹੀਂ ਹੁੰਦਾ ਹੈ। ਸਿਰਫ਼ ਹਥਿਆਰਬੰਦ ਪੁਲਸ ਕਰਮੀਆ ਨੂੰ ਹੀ ਸ਼ਾਮਲ ਕੀਤਾ ਜਾਂਦਾ ਹੈ। ਇਹ ਇਕ ਪੀ.ਐੱਸ.ਓ. (ਨਿੱਜੀ ਸੁਰੱਖਿਆ ਅਧਿਕਾਰੀ) ਵਲੋਂ ਪ੍ਰਦਾਨ ਕੀਤਾ ਜਾਂਦਾ ਹੈ।
'ਵਾਈ' ਸ਼੍ਰੇਣੀ ਦੀ ਸੁਰੱਖਿਆ 'ਚ 1 ਜਾਂ 2 ਕਮਾਂਡੋ ਅਤੇ ਪੁਲਸ ਕਰਮੀਆਂ ਸਮੇਤ 8 ਜਵਾਨਾਂ ਦਾ ਸੁਰੱਖਿਆ ਕਵਰ ਪ੍ਰਦਾਨ ਕੀਤਾ ਜਾਂਦਾ ਹੈ। ਇਸ 'ਚ ਸੁਰੱਖਿਆ ਵਜੋਂ 2 ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐੱਸ.ਓ.) ਵੀ ਤਾਇਨਾਤ ਕੀਤੇ ਜਾਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8