ਐਂਟੀਲੀਆ ਦੀ ਸੁਰੱਖਿਆ ਵਧਾਈ ਗਈ, ਟੈਕਸੀ ਵਾਲੇ ਤੋਂ ਲੋਕੇਸ਼ਨ ਪੁੱਛ ਰਹੇ ਦੋ ਸ਼ੱਕੀਆਂ ਨੂੰ ਤਲਾਸ਼ ਰਹੀ ਪੁਲਸ

Monday, Nov 08, 2021 - 07:50 PM (IST)

ਐਂਟੀਲੀਆ ਦੀ ਸੁਰੱਖਿਆ ਵਧਾਈ ਗਈ, ਟੈਕਸੀ ਵਾਲੇ ਤੋਂ ਲੋਕੇਸ਼ਨ ਪੁੱਛ ਰਹੇ ਦੋ ਸ਼ੱਕੀਆਂ ਨੂੰ ਤਲਾਸ਼ ਰਹੀ ਪੁਲਸ

ਮੁੰਬਈ - ਮੁੰਬਈ ਵਿੱਚ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੀ ਸੁਰੱਖਿਆ ਸੋਮਵਾਰ ਨੂੰ ਅਚਾਨਕ ਵਧਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਪੁਲਸ ਕੰਟਰੋਲ ਰੂਮ ਨੂੰ ਇੱਕ ਟੈਕਸੀ ਡਰਾਈਵਰ ਦਾ ਫੋਨ ਆਇਆ ਸੀ। ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਟੈਕਸੀ ਵਿੱਚ ਬੈਠੇ ਦੋ ਲੋਕ ਐਂਟੀਲੀਆ ਦੀ ਲੋਕੇਸ਼ਨ ਬਾਰੇ ਪੁੱਛਗਿੱਛ ਰਹੇ ਹਨ। ਟੈਕਸੀ ਚਾਲਕ ਨੇ ਇਹ ਵੀ ਕਿਹਾ ਕਿ ਦੋਨਾਂ ਵਿਅਕਤੀਆਂ ਕੋਲ ਇੱਕ ਬੈਗ ਸੀ।

ਮੁੰਬਈ ਪੁਲਸ ਨੇ ਸੂਚਨਾ ਦੇਣ ਵਾਲੇ ਟੈਕਸੀ ਚਾਲਕ ਦਾ ਬਿਆਨ ਦਰਜ ਕੀਤਾ ਅਤੇ ਉਸ ਦੇ ਬਿਆਨ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੰਬਈ ਪੁਲਸ ਨੇ ਐਂਟੀਲੀਆ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਉੱਥੇ ਬੈਰੀਕੇਡਿੰਗ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਪੁਲਸ ਨੂੰ ਹੁਣ ਉਨ੍ਹਾਂ ਦੋਨਾਂ ਸ਼ੱਕੀ ਲੋਕਾਂ ਦੀ ਤਲਾਸ਼ ਹੈ, ਜੋ ਟੈਕਸੀਵਾਲੇ ਤੋਂ ਐਂਟੀਲੀਆ ਬਾਰੇ ਪੁੱਛਗਿੱਛ ਕਰ ਰਹੇ ਸਨ।

ਪੁਲਿਸ  ਦੇ ਮੁਤਾਬਕ ਸੂਚਨਾ ਦੇਣ ਵਾਲੇ ਟੈਕਸੀ ਚਾਲਕ ਨੇ ਦੱਸਿਆ ਕਿ ਉਹ ਦੋ ਲੋਕ ਸਨ। ਉਨ੍ਹਾਂ ਵਿੱਚ ਇੱਕ ਦਾੜ੍ਹੀ ਵਾਲਾ ਆਦਮੀ ਸੀ। ਜਿਸ ਨੇ ਕਿਲਾ ਕੋਰਟ ਦੇ ਕੋਲ ਉਸ ਤੋਂ ਐਂਟੀਲੀਆ ਦੀ ਲੋਕੇਸ਼ਨ ਪੁੱਛੀ ਸੀ। ਉਨ੍ਹਾਂ ਦੋਨਾਂ ਦੇ ਕੋਲ ਇੱਕ ਬੈਗ ਵੀ ਸੀ। ਇਸ ਸੂਚਨਾ ਤੋਂ ਬਾਅਦ ਪੁਲਸ ਉਸ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਹੈ। ਮਹਾਂਨਗਰ ਵਿੱਚ ਨਾਕੇਬੰਦੀ ਕਰ ਜਾਂਚ ਕੀਤੀ ਜਾ ਰਹੀ ਹੈ। ਮੁੰਬਈ ਪੁਲਸ ਦੇ ਚੋਟੀ ਦੀ ਅਧਿਕਾਰੀ ਖੁਦ ਇਸ ਮਾਮਲੇ ਦੀ ਜਾਂਚ 'ਤੇ ਨਜ਼ਰ ਰੱਖ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News