ਵੱਡਾ ਹਾਦਸਾ ਟਲਿਆ : ਸੁਰੱਖਿਆ ਫ਼ੋਰਸਾਂ ਨੇ ਪੁਲਵਾਮਾ ''ਚ 30 ਕਿਲੋਗ੍ਰਾਮ ਦਾ IED ਬਰਾਮਦ ਕੀਤਾ

Wednesday, Aug 10, 2022 - 10:05 AM (IST)

ਵੱਡਾ ਹਾਦਸਾ ਟਲਿਆ : ਸੁਰੱਖਿਆ ਫ਼ੋਰਸਾਂ ਨੇ ਪੁਲਵਾਮਾ ''ਚ 30 ਕਿਲੋਗ੍ਰਾਮ ਦਾ IED ਬਰਾਮਦ ਕੀਤਾ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਦੀ ਸਰਗਰਮੀ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸੁਰੱਖਿਆ ਫ਼ੋਰਸ ਨੇ ਬੁੱਧਵਾਰ ਸਵੇਰੇ ਕਰੀਬ 25-30 ਕਿਲੋ ਭਾਰੀ ਇਕ ਆਧੁਨਿਕ ਸ਼ਕਤੀਸ਼ਾਲੀ ਉਪਕਰਣ (ਆਈ.ਈ.ਡੀ.) ਬਰਾਮਦ ਕੀਤਾ। ਪ੍ਰਾਪਤ ਰਿਪੋਰਟ ਅਨੁਸਾਰ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਨੇ ਪੁਲਵਾਮਾ 'ਚ ਸਰਕੁਲਰ ਰੋਡ 'ਤੇ ਤਹਿਬ ਕ੍ਰਾਸਿੰਗ ਨੇੜੇ ਇਹ ਆਈ.ਈ.ਡੀ. ਬਰਾਮਦ ਕੀਤਾ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਅੱਤਵਾਦੀ ਹਥਿਆਰਾਂ ਸਣੇ ਗ੍ਰਿਫ਼ਤਾਰ

ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਵਾਮਾ ਪੁਲਸ ਵਲੋਂ ਦਿੱਤੀ ਗਈ ਵਿਸ਼ੇਸ਼ ਸੂਚਨਾ ਨਾਲ ਇਕ ਵੱਡੀ ਤ੍ਰਾਸਦੀ ਟਲ ਗਈ ਹੈ। ਕਸ਼ਮੀਰ ਖੇਤਰ ਦੇ ਏ.ਡੀ.ਜੀ.ਪੀ. ਕੁਮਾਰ ਨੇ ਟਵੀਟ ਕਰ ਕੇ ਕਿਹਾ,''ਪੁਲਵਾਮਾ 'ਚ ਸਰਕੁਲਰ ਰੋਡ 'ਤੇ ਤਹਿਬ ਕ੍ਰਾਸਿੰਗ ਕੋਲ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਵਲੋਂ ਲਗਭਗ 25 ਤੋਂ 30 ਕਿਲੋਗ੍ਰਾਮ ਭਾਰ ਦਾ ਇਕ ਆਈ.ਈ.ਡੀ. ਬਰਾਮਦ ਕੀਤਾ ਗਿਆ ਹੈ। ਪੁਲਸ ਪੁਲਸ ਵਲੋਂ ਦਿੱਤੀ ਗਈ ਵਿਸ਼ੇਸ਼ ਸੂਚਨਾ ਨਾਲ ਇ ਵੱਡੀ ਤ੍ਰਾਸਦੀ ਟਲ ਗਈ ਹੈ।'' 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News