ਭਾਰਤੀ ਫ਼ੌਜ ਨੇ ਵੱਡੀ ਅੱਤਵਾਦੀ ਘਟਨਾ ਨੂੰ ਟਾਲਿਆ, ਡਰੋਨ ਨਾਲ ਸੁੱਟੀ ਗਈ ਪਿਸਤੌਲ ਅਤੇ ਗੋਲੀਆਂ ਬਰਾਮਦ

Saturday, Dec 09, 2023 - 05:58 PM (IST)

ਭਾਰਤੀ ਫ਼ੌਜ ਨੇ ਵੱਡੀ ਅੱਤਵਾਦੀ ਘਟਨਾ ਨੂੰ ਟਾਲਿਆ, ਡਰੋਨ ਨਾਲ ਸੁੱਟੀ ਗਈ ਪਿਸਤੌਲ ਅਤੇ ਗੋਲੀਆਂ ਬਰਾਮਦ

ਜੰਮੂ (ਵਾਰਤਾ)- ਜੰਮੂ ਕਸ਼ਮੀਰ 'ਚ ਰਾਜੌਰੀ ਜ਼ਿਲ੍ਹੇ ਦੇ ਲੰਬੇਰੀ ਇਲਾਕੇ ਤੋਂ ਸੁਰੱਖਿਆ ਫ਼ੋਰਸਾਂ ਨੇ ਡਰੋਨ ਨਾਲ ਸੁੱਟੇ ਗਏ ਯੁੱਧ ਵਰਗੇ ਸਾਮਾਨ ਬਰਾਮਦ ਕੀਤੇ ਹਨ। ਸੁਰੱਖਿਆ ਫ਼ੋਰਸਾਂ ਨਾਲ ਜੁੜੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਫ਼ੌਜ ਅਤੇ ਪੁਲਸ ਦੀ ਸੰਯੁਕਤ ਟੀਮ ਨੇ ਇਕ ਸੰਯੁਕਤ ਮੁਹਿੰਮ ਚਲਾਈ, ਜਿਸ ਦੇ ਨਤੀਜੇ ਵਜੋਂ ਗਾਰਨ, ਨੌਸ਼ਹਿਰਾ ਦੇ ਨੇੜੇ-ਤੇੜੇ ਤੋਂ ਜੰਗੀ ਸਾਮਾਨ ਬਰਾਮਦ ਹੋਇਆ।

ਇਹ ਵੀ ਪੜ੍ਹੋ : ਪਾਸਪੋਰਟ ਵੈਰੀਫਿਕੇਸ਼ਨ ਕਰਨ ਲਈ ਥਾਣੇ ਆਈ ਸੀ ਔਰਤ, ਇੰਸਪੈਕਟਰ ਦੀ ਪਿਸਤੌਲ ਤੋਂ ਲੱਗੀ ਗੋਲੀ

ਉਨ੍ਹਾਂ ਕਿਹਾ,''ਸਥਾਨਕ ਸਰੋਤਾਂ ਤੋਂ 5 ਦਸੰਬਰ ਨੂੰ ਇਕ ਡਰੋਨ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਟੀਮ ਨੇ ਉਸ ਸਥਾਨ ਤੋਂ ਇਕ ਪਿਸਤੌਲ ਅਤੇ 8 ਰਾਊਂਡ ਗੋਲੀਆਂ ਬਰਾਮਦ ਕੀਤੀਆਂ।'' ਸੂਤਰਾਂ ਨੇ ਕਿਹਾਕ ਕਿ ਖੇਤਰ ਦੀ ਤਲਾਸ਼ੀ ਜਾਰੀ ਹੈ, ਆਪਰੇਸ਼ਨ ਲੰਬੇਰੀ ਦਾ ਸਫ਼ਲ ਨਤੀਜੇ ਪਾਕਿਸਤਾਨ ਦੇ ਨਾਪਾਕ ਇਰਾਦੇ ਨੂੰ ਰੇਖਾਂਕਿਤ ਕਰਦੇ ਹਨ, ਜਦੋਂ ਕਿ ਭਾਰਤੀ ਫ਼ੌਜ ਨੇ ਇਕ ਵੱਡੀ ਅੱਤਵਾਦੀ ਘਟਨਾ ਨੂੰ ਟਾਲ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News