ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ’ਚ ਢਹਿ-ਢੇਰੀ ਕੀਤੀ ਨਕਸਲੀ ਯਾਦਗਾਰ
Tuesday, Dec 21, 2021 - 03:10 AM (IST)
ਰਾਜਨੰਦਗਾਓਂ - ਭਾਰਤ-ਤਿੱਬਤ ਸੀਮਾ ਪੁਲਸ ਨੇ ਛੱਤੀਸਗੜ੍ਹ ਪੁਲਸ ਦੇ ਨਾਲ ਇਕ ਸਾਂਝੇ ਆਪ੍ਰੇਸ਼ਨ ’ਚ ਸੋਮਵਾਰ ਨੂੰ ਰਾਜਨੰਦਗਾਓਂ ਜ਼ਿਲੇ ਦੇ ਜੰਗਲਾਂ ’ਚ ਬਣੀ ਇਕ ਨਕਸਲ ਯਾਦਗਾਰ ਨੂੰ ਢਹਿ-ਢੇਰੀ ਕਰ ਦਿੱਤਾ। ਆਈ. ਟੀ. ਬੀ. ਪੀ. ਦੀ 44ਵੀਂ ਬਟਾਲੀਅਨ ਦੇ ਜਵਾਨਾਂ ਨੂੰ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਹੱਦ ’ਤੇ ਸਥਿਤ ਪਰਵੀਡੀਹ ਦੇ ਕੋਲ ਜੰਗਲਾਂ ’ਚ ਪੁਲਸ ਕਾਰਵਾਈ ’ਚ ਮਾਰੇ ਗਏ ਲੋਕਾਂ ਦੀ ਯਾਦ ’ਚ ਜਾਂ ਕੁਝ ਹੋਰ ਕਾਰਨਾਂ ਨਾਲ ਨਕਸਲੀਆਂ ਵੱਲੋਂ ਬਣਾਈ ਗਈ ਯਾਦਾਗਾਰ ਦੀ ਜਾਣਕਾਰੀ ਮਿਲੀ ਸੀ। ਆਈ. ਟੀ. ਬੀ. ਪੀ. ਅਤੇ ਛੱਤੀਸਗੜ੍ਹ ਪੁਲਸ ਦੀ ਟੀਮ ਉੱਥੇ ਗਈ ਅਤੇ ਇਕ ਲੰਬੇ ਸਰਚ ਆਪ੍ਰੇਸ਼ਨ ਤੋਂ ਬਾਅਦ ਲੱਭ ਕੇ ਢਾਂਚੇ ਨੂੰ ਢਾਹ ਦਿੱਤਾ। ਨਕਸਲੀ ਅਜਿਹੀਆਂ ਯਾਦਗਾਰਾਂ ਦਾ ਨਿਰਮਾਣ ਆਪਣੇ ਕੈਂਪਾਂ ਦੇ ਸਥਾਨ ’ਤੇ ਕਰਦੇ ਹਨ, ਜਿੱਥੇ ਉਹ ਨੌਜਵਾਨ ਰੰਗਰੂਟਾਂ ਨੂੰ ਟ੍ਰੇਨਿੰਗ ਦਿੰਦੇ ਹਨ। ਆਪ੍ਰੇਸ਼ਨ ’ਚ ਛੱਤੀਸਗੜ੍ਹ ਦੇ ਹਿਦਕੋਟੋਲਾ ਅਤੇ ਰਾਜਨੰਦਗਾਓਂ ਜ਼ਿਲਿਆਂ ਦੇ ਕੋਲ ਭਾਰੀ ਮਾਤਰਾ ’ਚ ਗੋਲਾ-ਬਾਰੂਦ, ਸਟੋਰ, ਨਕਸਲ ਸਾਹਿਤ, ਸਮੱਗਰੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਾਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।