ਪੱਥਰਬਾਜ਼ਾਂ ਦੀ ਭੀੜ ''ਤੇ ਸੁਰੱਖਿਆ ਬਲਾਂ ਨੇ ਕੀਤੀ ਗੋਲਬਾਰੀ, ਇਕ ਦੀ ਮੌਤ

Monday, Jun 18, 2018 - 10:33 PM (IST)

ਪੱਥਰਬਾਜ਼ਾਂ ਦੀ ਭੀੜ ''ਤੇ ਸੁਰੱਖਿਆ ਬਲਾਂ ਨੇ ਕੀਤੀ ਗੋਲਬਾਰੀ, ਇਕ ਦੀ ਮੌਤ

ਸ਼੍ਰੀਨਗਰ—ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਪੱਥਰਬਾਜ਼ੀ ਕਰ ਰਹੇ ਨੌਜਵਾਨਾਂ ਦੀ ਭੀੜ 'ਤੇ ਸੁਰੱਖਿਆ ਬਲਾਂ ਨੇ ਕਥਿਤ ਤੌਰ 'ਤੇ ਗੋਲਬਾਰੀ ਕੀਤੀ ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਹੋਰ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਕੁਲਗਾਮ ਦੇ ਅਖਰਾਨ 'ਚ ਫੌਜ ਦੇ ਜਵਾਨਾਂ ਨੇ ਕਥਿਤ ਰੂਪ ਤੋਂ ਅੱਜ ਸ਼ਾਮ ਪੱਥਰਬਾਜ਼ਾਂ ਦੀ ਭੀੜ 'ਤੇ ਗੋਲੀ ਚਲਾਈ ਇਸ ਹਾਦਸੇ 'ਚ 2 ਪੱਥਰਬਾਜ਼ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ । ਮਰਨ ਵਾਲੇ ਦੀ ਪਛਾਣ ਏਜਾਦ ਅਹਿਮਦ ਦੇ ਰੂਪ 'ਚ ਕੀਤੀ ਗਈ ਹੈ।


Related News