ਨਵੇਂ ਸਾਲ 'ਤੇ ਮਾਤਾ ਵੈਸ਼ਨੋ ਦੇਵੀ ਭਵਨ 'ਚ ਵਧੇ ਸੁਰੱਖਿਆ ਦੇ ਇੰਤਜ਼ਾਮ, ਇਸ ਕਾਰਡ ਦੇ ਬਿਨਾਂ ਨਹੀਂ ਹੋਣਗੇ ਦਰਸ਼ਨ

Saturday, Dec 31, 2022 - 10:42 AM (IST)

ਨਵੇਂ ਸਾਲ 'ਤੇ ਮਾਤਾ ਵੈਸ਼ਨੋ ਦੇਵੀ ਭਵਨ 'ਚ ਵਧੇ ਸੁਰੱਖਿਆ ਦੇ ਇੰਤਜ਼ਾਮ, ਇਸ ਕਾਰਡ ਦੇ ਬਿਨਾਂ ਨਹੀਂ ਹੋਣਗੇ ਦਰਸ਼ਨ

ਕਟੜਾ(ਅਮਿਤ)- ਨਵੇਂ ਸਾਲ ਤੋਂ ਪਹਿਲਾਂ ਜੰਮੂ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਭਵਨ ਵਿਚ ਮੱਥਾ ਟੇਕਣ ਲਈ ਦੇਸ਼-ਦੁਨੀਆ ਤੋਂ ਸ਼ਰਧਾਲੂਆਂ ਪਹੁੰਚ ਰਹੇ ਹਨ। ਸ਼ਰਧਾਲੂਆਂ ਦੀ ਗਿਣਤੀ ’ਚ ਵਾਧੇ ਦੇ ਮੱਦੇਨਜ਼ਰ ਵੈਸ਼ਨੋ ਦੇਵੀ ਭਵਨ ਸਮੇਤ ਕਟੜਾ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਵਾਧੂ ਜਵਾਨਾਂ ਦੀ ਤਾਇਨਾਤੀ ਦੇ ਨਾਲ-ਨਾਲ ਸੀ. ਆਰ. ਪੀ. ਐੱਫ. ਜਵਾਨਾਂ ਵਲੋਂ ਹਰ ਆਉਣ-ਜਾਣ ਵਾਲਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਭਾਰਤੀ ਫ਼ੌਜ ਦੀ ਅਨੋਖੀ ਪਹਿਲ; ਬਣਾਇਆ ਪਹਿਲਾ 3D ਪ੍ਰਿੰਟਿਡ ਘਰ, ਜਾਣੋ ਇਸਦੀ ਖ਼ਾਸੀਅਤ

RFID ਕਾਰਡ ਤੋਂ ਬਿਨਾਂ ਨਹੀਂ ਹੋ ਸਕਣਗੇ ਦਰਸ਼ਨ

ਦੱਸ ਦੇਈਏ ਕਿ 31 ਦਸੰਬਰ ਅਤੇ 1 ਜਨਵਰੀ ਨੂੰ ਵੈਸ਼ਨੋ ਦੇਵੀ ਭਵਨ ’ਤੇ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਜਿਸ ਨੂੰ ਦੇਖਦਿਆਂ ਪੁਲਸ ਪ੍ਰਸ਼ਾਸਨ ਵਲੋਂ ਰਣਨੀਤੀ ਤਿਆਰ ਕੀਤੀ ਜਾ ਚੁੱਕੀ ਹੈ। ਆਧੁਨਿਕ ਤਕਨਾਲੋਜੀ ’ਤੇ ਆਧਾਰਿਤ ਰੇਡੀਓ ਫ੍ਰੀਕੁਐਂਸੀ ਪਛਾਣ ਪੱਤਰ (ਆਰ. ਐੱਫ. ਆਈ. ਡੀ.) ਕਾਰਡਾਂ ਦੀ ਮਦਦ ਨਾਲ ਸ਼ਰਧਾਲੂਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਹਰ ਸ਼ਰਧਾਲੂ ਨੂੰ ਰੇਡੀਓ ਫ੍ਰੀਕੁਐਂਸੀ ਪਛਾਣ ਕਾਰਡ  ਜਾਰੀ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਕਿਸੇ ਸ਼ਰਧਾਲੂ ਨੂੰ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ। 

ਇਹ ਵੀ ਪੜ੍ਹੋ- ਭਾਰਤ ਨੇ ਇਨ੍ਹਾਂ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੀਤੀ ਕੋਵਿਡ ਨੈਗੇਟਿਵ ਰਿਪੋਰਟ

PunjabKesari

ਭਵਨ 'ਤੇ ਲਾਏ ਗਏ ਹਨ 500 ਸੀ. ਸੀ. ਟੀ. ਵੀ. ਕੈਮਰੇ

ਭੀੜ ਪ੍ਰਬੰਧਨ ਲਈ ਯਾਤਰਾ ਟ੍ਰੈਕ ਅਤੇ ਭਵਨ 'ਤੇ 500 ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਵੈਸ਼ਨੋ ਦੇਵੀ ਯਾਤਰਾ ਮਾਰਗ ਅਤੇ ਆਧਾਰ ਕੈਂਪ ’ਚ ਵਾਧੂ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਇਸ ਦੇ ਨਾਲ ਹੀ ਟਰੈਫਿਕ ਵਿਵਸਥਾ ’ਚ ਵੀ ਸੁਧਾਰ ਕੀਤੇ ਗਏ ਹਨ ਤਾਂ ਜੋ ਕਿ ਕਸਬੇ ’ਚ ਜਾਮ ਆਦਿ ਦੀ ਸਥਿਤੀ ਨਾ ਬਣੇ।

ਇਹ ਵੀ ਪੜ੍ਹੋ- ਆਪਣੇ ਵਿਆਹ ਨੂੰ ਲੈ ਕੇ ਆਖ਼ਰਕਾਰ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਆਖ ਦਿੱਤੀ ਇਹ ਗੱਲ

PunjabKesari

ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਸਲਾਹ

ਕੋਵਿਡ-19 ਦੀ ਸੰਭਾਵਿਤ ਚੌਥੀ ਲਹਿਰ ਦੇ ਖ਼ਤਰੇ ਨੂੰ ਵੇਖਦੇ ਹੋਏ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਹੈ। ਲਾਊਡ ਸਪੀਕਰ ਜ਼ਰੀਏ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਜਾ ਰਹੀ ਹੈ।


author

Tanu

Content Editor

Related News