ਧਾਰਾ 370 ਹਟਣ ਨਾਲ ਦੇਸ਼ ਭਰ 'ਚ ਜਸ਼ਨ, ਤਿਰੰਗੇ ਦੀ ਰੋਸ਼ਨੀ ਨਾਲ ਚਮਕਿਆ ਸੰਸਦ ਭਵਨ

Monday, Aug 05, 2019 - 10:52 PM (IST)

ਧਾਰਾ 370 ਹਟਣ ਨਾਲ ਦੇਸ਼ ਭਰ 'ਚ ਜਸ਼ਨ, ਤਿਰੰਗੇ ਦੀ ਰੋਸ਼ਨੀ ਨਾਲ ਚਮਕਿਆ ਸੰਸਦ ਭਵਨ

ਨਵੀਂ ਦਿੱਲੀ— ਕੇਂਦਰ ਦੀ ਮੋਦੀ ਸਰਕਾਰ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫੈਸਲਾ ਕੀਤਾ ਹੈ। ਜੰਮੂ ਕਸ਼ਮੀਰ ਪੂਨਰਗਠਨ ਬਿੱਲ ਰਾਜ ਸਭਾ ਤੋਂ ਵੀ ਪਾਸ ਹੋ ਚੁੱਕਾ ਹੈ। ਇਸ ਤੋਂ ਬਾਅਦ ਹੀ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। ਇਸੇ ਕ੍ਰਮ 'ਚ ਸੋਮਵਾਰ ਦੀ ਸ਼ਾਮ ਸੰਸਦ ਭਵਨ ਨੂੰ ਵੀ ਤਿਰੰਗੇ ਦੇ ਰੰਦ 'ਚ ਰੋਸ਼ਨ ਕੀਤਾ ਗਿਆ।


ਦਰਅਸਲ, ਸੋਮਵਾਰ ਨੂੰ ਰਾਜ ਸਭਾ ਤੋਂ ਜੰਮੂ ਕਸ਼ਮੀਰ ਪੂਨਰਗਠਨ ਬਿੱਲ ਪਾਸ ਹੋ ਗਿਆ ਹੈ। ਹੁਣ ਇਹ ਮੰਗਲਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ। ਲੋਕ ਸਭਾ 'ਚ ਬਹੁਮਤ ਹੋਣ ਕਾਰਨ ਸਰਕਾਰ ਇਸ ਨੂੰ ਅਸਾਨੀ ਨਾਲ ਪਾਸ ਕਰਾ ਲਵੇਗੀ।


ਰਾਜ ਸਭਾ 'ਚ ਬਿੱਲ ਪਾਸ਼ ਹੋਣ ਨਾਲ ਹੀ ਪ੍ਰਤੀਕਿਰਿਆ ਦਾ ਦੌਰਾ ਜਾਰੀ ਹੋ ਗਿਆ ਹੈ। ਰਾਜਨੇਤਾਵਾਂ ਤੋਂ ਲੈ ਕੇ ਵੱਖ-ਵੱਖ ਖੇਤਰ ਦੀਆਂ ਹਸਤੀਆਂ ਮੋਦੀ ਸਰਕਾਰ ਨੂੰ ਵਧਾਈ ਦੇ ਰਹੀਆਂ ਹਨ। ਸ਼ਾਮ ਹੁੰਦਿਆਂ ਹੀ ਸੰਸਦ ਦਾ ਨਜ਼ਾਰਾ ਵਖਰਾ ਹੀ ਦੇਖਣ ਨੂੰ ਮਿਲਿਆ।


ਸੰਸਦ ਦੇ ਮੁੱਖ ਗੇਟ ਸਮੇਤ ਚਾਰੇ ਪਾਸੇ ਤਿਰੰਗੇ ਦੀ ਰੋਸ਼ਨੀ ਚਮਕ ਰਹੀ ਹੈ, ਜਿਸ ਦੀ ਖੂਬਸੂਰਤੀ ਦੇਖਦੇ ਹੀ ਬਣ ਰਹੀ ਹੈ। ਤਿਰੰਗੇ ਦੇ ਤਿੰਨੇ ਰੰਗ ਕੇਸਰੀਆ, ਸਫੇਦ ਤੇ ਹਰੇ ਰੰਗ ਦੀਆਂ ਲਾਈਟਾਂ ਸੰਸਗ ਦੇ ਬਾਹਰ ਚਮਕ ਰਹੀਆਂ ਹਨ ਤੇ ਸੰਸਦ ਦਾ ਪੂਰੀ ਪਰੀਸਰ ਜਗਮਗਾ ਰਿਹਾ ਹੈ।


author

Inder Prajapati

Content Editor

Related News