ਅਯੁੱਧਿਆ ਮਾਮਲੇ ਤੋਂ ਬਾਅਦ ਰਾਂਚੀ ''ਚ ਧਾਰਾ 144 ਲਾਗੂ

Saturday, Nov 09, 2019 - 03:01 PM (IST)

ਅਯੁੱਧਿਆ ਮਾਮਲੇ ਤੋਂ ਬਾਅਦ ਰਾਂਚੀ ''ਚ ਧਾਰਾ 144 ਲਾਗੂ

ਰਾਂਚੀ—ਅਯੁੱਧਿਆ ਮਾਮਲੇ 'ਚ ਅੱਜ ਭਾਵ ਸ਼ਨੀਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਰਾਂਚੀ 'ਚ ਪ੍ਰਸ਼ਾਸਨ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਇੱਥੇ ਸੋਮਵਾਰ ਤੱਕ ਧਾਰਾ 144 ਲਾਗੂ ਕਰ ਦਿੱਤੀ ਹੈ।

ਡਿਪਟੀ ਡਾਇਰੈਕਟਰ ਰਾਏ ਮਹਿਮਾਪਤ ਨੇ ਸਾਰੇ ਜ਼ਿਲਾ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਜਰੂਰੀ ਸਹਿਯੋਗ ਦੇਣ ਲਈ ਅਪੀਲ ਕੀਤੀ ਹੈ। ਜ਼ਿਲਾ ਪ੍ਰਸ਼ਾਸਨ ਰਾਂਚੀ ਵੱਲੋਂ ਜ਼ਿਲੇ 'ਚ ਸਾਵਧਾਨੀ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਤਾਂ ਕਿ ਕੋਈ ਵੀ ਹਾਦਸਾ ਨਾ ਵਾਪਰ ਸਕੇ। 

ਡਿਪਟੀ ਡਾਇਰੈਕਟਰ ਨੇ ਅਯੁੱਧਿਆ ਮਾਮਲੇ ਦੇ ਮੱਦੇਨਜ਼ਰ ਸਾਰੇ ਜ਼ੋਨਲ ਅਧਿਕਾਰੀਆਂ ਅਤੇ ਬਲਾਕ ਵਿਕਾਸ ਅਧਿਕਾਰੀਆਂ ਨੂੰ ਆਪਣੇ-ਆਪਣੇ ਇਲਾਕਿਆਂ 'ਚ ਅਗਲੇ 2 ਹਫਤਿਆਂ ਤੱਕ ਵਿਸ਼ੇਸ਼ ਤੌਰ 'ਤੇ ਸ਼ਾਂਤੀ ਬਣਾਈ ਰੱਖਣ ਨੂੰ ਕਿਹਾ ਹੈ। ਸੰਵੇਦਨਸ਼ੀਲ ਇਲਾਕਿਆਂ ਜਾਂ ਜਿੱਥੇ ਪਹਿਲਾਂ ਕੋਈ ਸੰਪ੍ਰਦਾਇਕ ਵਿਵਾਦ ਹੋਇਆ ਹੈ ਉਨ੍ਹਾਂ ਇਲਾਕਿਆਂ 'ਚ ਵਿਸ਼ੇਸ਼ ਨਿਗਰਾਨੀ ਅਤੇ ਅਲਰਟ ਰੱਖਣ ਦਾ ਆਦੇਸ਼ ਦਿੱਤਾ ਹੈ।


author

Iqbalkaur

Content Editor

Related News