ਕਾਂਗਰਸ ਨਿਆਂ ਯਾਤਰਾ ਦਾ ਦੂਜਾ ਦਿਨ : ਰਾਹੁਲ ਗਾਂਧੀ ਨੇ ਲੋਕਾਂ ਨਾਲ ਕੀਤੀ ਗੱਲਬਾਤ

Monday, Jan 15, 2024 - 01:20 PM (IST)

ਕਾਂਗਰਸ ਨਿਆਂ ਯਾਤਰਾ ਦਾ ਦੂਜਾ ਦਿਨ : ਰਾਹੁਲ ਗਾਂਧੀ ਨੇ ਲੋਕਾਂ ਨਾਲ ਕੀਤੀ ਗੱਲਬਾਤ

ਇੰਫਾਲ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਨਿਆਂ ਯਾਤਰਾ' ਦੇ ਦੂਜੇ ਦਿਨ ਦੀ ਸ਼ੁਰੂਆਤ ਸੋਮਵਾਰ ਨੂੰ ਇੱਥੇ ਸੇਕਮਾਈ ਤੋਂ ਕੀਤੀ ਅਤੇ ਉਨ੍ਹਾਂ ਨੇ ਰਸਤੇ 'ਚ ਉਨ੍ਹਾਂ ਦੇ ਸੁਆਗਤ ਲਈ ਲਾਈਨ 'ਚ ਖੜ੍ਹੇ ਲੋਕਾਂ ਨਾਲ ਗੱਲਬਾਤ ਕੀਤੀ। ਰਾਹੁਲ ਨੇ ਜ਼ਰੂਰਤ ਅਨੁਸਾਰ ਬਦਲੀ ਗਈ ਵੋਲਵੋ ਬੱਸ 'ਚ ਯਾਤਰਾ ਸ਼ੁਰੂ ਕੀਤੀ। ਉਹ ਕੁਝ ਦੂਰ ਪੈਦਲ ਵੀ ਤੁਰੇ। ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ। ਜਦੋਂ ਰਾਹੁਲ ਦੀ ਬੱਸ ਇੱਥੇ ਦੇ ਕਈ ਇਲਾਕਿਆਂ ਤੋਂ ਲੰਘੀ ਤਾਂ ਜ਼ਿਆਦਾਤਰ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕ ਯਾਤਰਾ ਮਾਰਗ 'ਤੇ ਲਾਈਨ 'ਚ ਖੜ੍ਹੇ ਰਹੇ ਅਤੇ ਉਨ੍ਹਾਂ ਨੇ ਰਾਹੁਲ ਦੇ ਸਮਰਥਨ 'ਚ ਨਾਅਰੇ ਲਗਾਏ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਭਾਰਤ ਜੋੜੋ ਨਿਆਂ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਸਵੇਰੇ 7.30 ਵਜੇ ਕੰਪਲੈਕਸ ਸਥਾਨ 'ਤੇ ਸੇਵਾ ਦਲ ਵਲੋਂ ਰਵਾਇਤੀ ਰੂਪ ਨਾਲ ਝੰਡਾ ਲਹਿਰਾਉਣ ਨਾਲ ਹੋਈ। 

PunjabKesari

ਮਣੀਪੁਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਮੇਘਚੰਦਰ ਨੇ ਝੰਡਾ ਲਹਿਰਾਇਆ।'' ਉਨ੍ਹਾਂ ਕਿਹਾ,''ਯਾਤਰਾ ਮਣੀਪੁਰ ਦੇ ਸੇਕਮਾਈ ਤੋਂ ਕਾਂਗਪੋਕਪੀ ਅਤੇ ਫਿਰ ਸੈਨਾਪਤੀ ਤੋਂ ਲੰਘਦੇ ਹੋਏ ਅੱਗੇ ਜਾਏਗੀ। ਯਾਤਰਾ 'ਚ ਸ਼ਾਮਲ ਲੋਕ ਅੱਜ ਰਾਤ ਨਾਗਾਲੈਂਡ 'ਚ ਰੁਕਣਗੇ।'' ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਮਣੀਪੁਰ ਤੋਂ 'ਭਾਰਤ ਜੋੜੋ ਨਿਆਂ ਯਾਤਰਾ' ਸ਼ੁਰੂ ਕੀਤੀ ਸੀ ਅਤੇ ਦੇਸ਼ ਲਈ ਅਜਿਹਾ ਦ੍ਰਿਸ਼ਟੀਕੋਣ ਰੱਖਣ 'ਤੇ ਜ਼ੋਰ ਦਿੱਤਾ, ਜੋ ਹਿੰਸਾ, ਨਫ਼ਰਤ 'ਤੇ ਨਹੀਂ ਸਗੋਂ ਸਦਭਾਵਨਾ, ਭਾਈਚਾਰੇ 'ਤੇ ਆਧਾਰਤ ਹੋਵੇ। 'ਭਾਰਤ ਜੋੜੋ ਨਿਆਂ ਯਾਤਰਾ' 15 ਸੂਬਿਆਂ ਅਤੇ 110 ਜ਼ਿਲ੍ਹਿਆਂ ਤੋਂ ਹੋ ਕੇ ਲੰਘੇਗੀ। ਇਸ ਯਾਤਰਾ ਦੌਰਾਨ ਲਗਭਗ 6,700 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਜ਼ਿਆਦਾਤਰ ਯਾਤਰਾ ਬੱਸ ਤੋਂ ਹੋਵੇਗੀ ਪਰ ਕਿਤੇ-ਕਿਤੇ ਪੈਦਲ ਯਾਤਰਾ ਵੀ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News