ਜਹਾਂਗੀਰ ਦੇ ਬਣਵਾਏ 12 ਕਿਲੋ ਦੇ ਸੋਨੇ ਦੇ ਸਿੱਕੇ ਦੀ ਭਾਲ

06/28/2022 10:16:22 AM

ਹੈਦਰਾਬਾਦ (ਵਾਰਤਾ)- ਭਾਰਤ ਵਿਚ ਜਹਾਂਗੀਰ ਦੇ ਸ਼ਾਸਨਕਾਲ ਦੌਰਾਨ ਢਾਲੇ ਗਏ ਸੰਭਾਵਿਤ ਤੌਰ ’ਤੇ ਦੁਨੀਆ ਦੇ ਸਭ ਤੋਂ ਭਾਰੇ ਸੋਨੇ ਦੇ ਸਿੱਕੇ ਦੀ ਭਾਲ ਮੁੜ ਸ਼ੁਰੂ ਕਰ ਦਿੱਤੀ ਗਈ ਹੈ, ਜੋ ਆਜ਼ਾਦੀ ਤੋਂ ਬਾਅਦ ਤੱਕ ਹੈਦਰਾਬਾਦ ਦੇ ਨਿਜ਼ਾਮ ਖਾਨਦਾਨ ਕੋਲ ਸੀ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਇਸ ਸਿੱਕੇ ਨੂੰ ਲੱਭਣ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਬਾਦਸ਼ਾਹ ਜਹਾਂਗੀਰ ਦੇ ਸ਼ਾਸਨਕਾਲ (1605-27 ਈ.) ਨੇ ਸਦੀਆਂ ਪਹਿਲਾਂ ਭਾਰਤ ’ਚ ਦੁਨੀਆ ਦੇ ਦੋ ਦੁਰਲੱਭ ਸੋਨੇ ਦੇ ਸਿੱਕੇ ਤਿਆਰ ਕਰਵਾਏ ਸਨ, ਜਿਨ੍ਹਾਂ ’ਚੋਂ ਇਕ ਈਰਾਨ ਦੇ ਸ਼ਾਹ ਦੇ ਰਾਜਦੂਤ ਯਾਦਗਰ ਅਲੀ ਨੂੰ ਭੇਟ ਕੀਤਾ ਗਿਆ ਸੀ। ਦੂਸਰਾ ਸਿੱਕਾ ਦੱਖਣ ’ਚ ਹੈਦਰਾਬਾਦ ’ਚ ਰਾਜ ਕਰਨ ਵਾਲੇ ਨਿਜ਼ਾਮ ਪਰਿਵਾਰ ਦੇ ਹੱਥ ’ਚ ਚਲਾ ਗਿਆ ਸੀ।

ਸੀ. ਬੀ. ਆਈ. ਦੇ ਸਾਬਕਾ ਸੰਯੁਕਤ ਨਿਰਦੇਸ਼ਕ ਸ਼ਾਂਤਨੂ ਸੇਨ ਨੇ ਆਪਣੀ ਕਿਤਾਬ ’ਚ ਦੋਵਾਂ ਸਿੱਕਿਆਂ ਦਾ ਜ਼ਿਕਰ ਕੀਤਾ ਹੈ ਅਤੇ ਇਨ੍ਹਾਂ ਸਿੱਕਿਆਂ ਦੇ ਇਤਿਹਾਸਕ ਪੱਖ ਅਤੇ ਜਾਂਚ ਦੇ ਬਾਰੇ ਜ਼ਿਕਰ ਕੀਤਾ ਹੈ। ਸੀ. ਬੀ. ਆਈ. ਨੇ ਲਗਭਗ 40 ਸਾਲ ਪਹਿਲਾਂ ਵੀ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ। ਇਸ ਸਿੱਕੇ ਦਾ ਵਜ਼ਨ ਕਰੀਬ 12 ਕਿਲੋ ਹੈ। ਇਹ ਸਿੱਕਾ ਹੈਦਰਾਬਾਦ ਦੇ 8ਵੇਂ ਨਿਜ਼ਾਮ ਮੁਕਰਰਮ ਜਾਹ ਨੂੰ ਉਸ ਦੇ ਦਾਦਾ ਮੀਰ ਉਸਮਾਨ ਅਲੀ ਖ਼ਾਨ ਨੇ ਦਿੱਤਾ ਸੀ।


DIsha

Content Editor

Related News